ਗੜ੍ਹਦੀਵਾਲਾ (ਭੱਟੀ)-ਗੜ੍ਹਦੀਵਾਲਾ ਦੇ ਨੇੜਲੇ ਪਿੰਡ ਦੀ ਇਕ ਲਗਭਗ 20 ਸਾਲਾ ਕੁੜੀ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲਣ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਓਮ ਪ੍ਰਕਾਸ਼ ਨੇ ਦੱਸਿਆ ਕਿ ਥਾਣਾ ਗੜ੍ਹਦੀਵਾਲਾ ਦੇ ਅਧੀਨ ਪੈਂਦੇ ਪਿੰਡ ਖੋਖਰ ਦਵਾਖਰੀ ਦੀ ਲਗਭਗ 20 ਸਾਲਾ ਕੁੜੀ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲਣ ਕਰਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਉੱਕਤ ਕੁੜੀ ਨੇ ਜ਼ਹਿਰੀਲੀ ਵਸਤੂ ਨਿਗਲਣ ਉਪਰੰਤ ਆਪਣੀ ਦਾਦੀ ਨੂੰ ਕਿਹਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਕੋਈ ਜ਼ਹਿਰੀਲੀ ਵਸਤੂ ਖਾ ਲਈ ਹੈ।
ਜਿਸ ’ਤੇ ਤੁਰੰਤ ਪਰਿਵਾਰਕ ਮੈਂਬਰਾਂ ਵੱਲੋਂ ਉੱਕਤ ਕੁੜੀ ਨੂੰ ਕਿਸੇ ਨਿੱਜੀ ਹਸਪਤਾਲ ਇਲਾਜ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉੱਕਤ ਕੁੜੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਪੁਲਸ ਪ੍ਰਸ਼ਾਸਨ ਅਨੁਸਾਰ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਪਤਾ ਲੱਗਾ ਸਕੇਗਾ ਕਿ ਕਿਹੜੀ ਜ਼ਹਿਰੀਲੀ ਵਸਤੂ ਦਾ ਮ੍ਰਿਤਕ ਵੱਲੋਂ ਸੇਵਨ ਕੀਤਾ ਗਿਆ।
ਇਹ ਵੀ ਪੜ੍ਹੋ: ਸਪੇਨ ਦੀ ਥਾਂ ਭੇਜਿਆ ਮੋਰੱਕੋ, 20 ਲੱਖ ਦੇ ਕਰਜ਼ੇ ਹੇਠਾਂ ਆਇਆ ਗ਼ਰੀਬ ਪਰਿਵਾਰ, ਵਾਪਸ ਪਰਤ ਸੁਣਾਈ ਦੁੱਖ਼ਭਰੀ ਦਾਸਤਾਨ
ਇਥੇ ਜ਼ਿਕਰਯੋਗ ਕਿ ਮ੍ਰਿਤਕ ਕੁੜੀ ਦੇ ਬਾਪ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਦਾਦੀ-ਦਾਦੇ ਵੱਲੋਂ ਕੁੜੀ ਦਾ ਪਾਲਣ ਪੋਸ਼ਣ ਕੀਤਾ ਗਿਆ ਸੀ। ਮ੍ਰਿਤਕ ਕੁੜੀ ਬੀ. ਐੱਸ. ਸੀ. ਨਰਸਿੰਗ ਦੀ ਵਿਦਿਆਰਥਣ ਸੀ। ਗੜ੍ਹਦੀਵਾਲਾ ਪੁਲਸ ਵੱਲੋਂ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ। ਖ਼ਬਰ ਲਿਖੇ ਜਾਣ ਤੱਕ ਜ਼ਹਿਰੀਲੀ ਵਸਤੂ ਨਿਗਲਣ ਦਾ ਕਾਰਨ ਕੀ ਸੀ, ਇਸ ਬਾਰੇ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ: ਪੰਜਾਬ 'ਚ 13 ਸਾਲ ਬਾਅਦ ਠੰਡਾ ਬੀਤਿਆ ਮਾਰਚ, ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਣਪਛਾਤੇ ਵਾਹਨ ਨੇ ਬਜ਼ੁਰਗ ਬਾਈਕ ਚਾਲਕ ਨੂੰ ਮਾਰੀ ਟੱਕਰ, ਮੌਤ
NEXT STORY