ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ’ਚ ਇਕ 11 ਸਾਲ ਦੇ ਬੱਚੇ ਦੀ ਨਾਲੇ ’ਚ ਡਿੱਗਣ ਨਾਲ ਮੌਤ ਹੋ ਗਈ। ਬੱਚਾ ਏਅਰਫੋਰਸ ਰੋਡ ਸਥਿਤ ਆਪਣੇ ਘਰ ਨੇੜੇ ਸ਼ਾਮ ਨੂੰ ਖੇਡ ਰਿਹਾ ਸੀ ਕਿ ਅਚਾਨਕ ਉਹ ਨਾਲੇ ਵਿਚ ਡਿੱਗ ਗਿਆ ਅਤੇ ਡੁੱਬ ਕੇ ਉਸ ਦੀ ਮੌਤ ਹੋ ਗਈ। ਬੱਚੇ ਦੇ ਪਰਿਵਾਰ ਵਾਲੇ ਨਗਰ ਨਿਗਮ ’ਤੇ ਲਾਪ੍ਰਵਾਹੀ ਦਾ ਦੋਸ਼ ਲਾ ਰਹੇ ਹਨ।
ਇਹ ਪੂਰਾ ਮਾਮਲਾ ਫਰੀਦਾਬਾਦ ਦੇ ਏਅਰਫੋਰਸ ਰੋਡ ਕੋਲ ਸ਼ਨੀਵਾਰ ਰਾਤ ਨੂੰ ਵਾਪਰਿਆ, ਜਿੱਥੇ 11 ਸਾਲ ਦਾ ਬੱਚਾ ਖੇਡ ਰਿਹਾ ਸੀ ਤਾਂ ਅਚਾਨਕ ਉੱਥੇ ਮੌਜੂਦ 15 ਫੁੱਟ ਡੂੰਘੇ ਨਾਲੇ ’ਚ ਜਾ ਡਿੱਗਿਆ। ਬੱਚੇ ਨੂੰ ਲੋਕਾਂ ਨੇ ਬਚਾਉਣ ਦੀ ਅਣਥੱਕ ਕੋਸ਼ਿਸ਼ ਕੀਤੀ ਪਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਮ੍ਰਿਤਕ ਬੱਚੇ ਦੀ ਪਛਾਣ ਮੂਲ ਰੂਪ ਨਾਲ ਰਾਜਸਥਾਨ ਦੇ ਭਰਤਪੁਰ ਵਾਸੀ 11 ਸਾਲਾ ਕੁਣਾਲ ਦੇ ਰੂਪ ’ਚ ਹੋਈ ਹੈ। ਉਹ ਆਪਣੇ ਮਾਤਾ-ਪਿਤਾ ਨਾਲ ਏਅਰਫੋਰਸ ਰੋਡ ਸਥਿਤ ਇਕ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ।
ਸਥਾਨਕ ਲੋਕਾਂ ਨੇ ਨਗਰ ਨਿਗਮ ਅਤੇ ਪੁਲਸ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦੇ ਹੋਏ ਤੁਰੰਤ ਬਾਅਦ ਏਅਰਫੋਰਸ ਰੋਡ ਅਤੇ ਬੀ. ਕੇ. ਚੌਕ ’ਤੇ ਜਾਮ ਲਾ ਦਿੱਤਾ। ਉਨ੍ਹਾਂ ਦਾ ਇਹ ਪ੍ਰਦਰਸ਼ਨ ਐਤਵਾਰ ਸ਼ਾਮ ਤੱਕ ਜਾਰੀ ਰਿਹਾ। ਇਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪੁਲਸ ਜੇਕਰ ਸਮੇਂ ਸਿਰ ਪਹੁੰਚਦੀ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ।
ਦੱਸ ਦੇਈਏ ਕਿ ਕੁਣਾਲ ਦੇ ਪਿਤਾ ਟਰੱਕ ਡਰਾਈਵਰ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਇਕ ਬੇਟਾ ਸੀ। ਕੁਣਾਣ ਤਿੰਨ ਭਰਾ-ਭੈਣ ’ਚੋਂ ਸਭ ਤੋਂ ਛੋਟਾ ਸੀ। ਕੁਣਾਲ ਨੇੜੇ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦਾ ਸੀ। ਉਹ ਏਅਰਫੋਰਸ ਰੋਡ ਸਥਿਤ ਇਕ ਮਕਾਨ ’ਚ ਕਿਰਾਏ ’ਤੇ ਸਾਲਾਂ ਤੋਂ ਰਹਿ ਰਹੇ ਹਨ। ਕੁਣਾਲ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ।
ਰੋਹਤਕ 'ਚ ਸਨਸਨੀਖੇਜ਼ ਵਾਰਦਾਤ, ਘਰ ਅੰਦਰੋਂ ਮ੍ਰਿਤਕ ਮਿਲੀਆਂ ਮਾਂ ਅਤੇ 2 ਧੀਆਂ
NEXT STORY