ਸੋਨੀਪਤ (ਬਿਊਰੋ)- ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ਐੱਮ. ਐੱਸ. ਪੀ. ਦੀ ਪੱਕੀ ਗਾਰੰਟੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਦਿੱਲੀ ਵਿਚ ਐਮਰਜੈਂਸੀ ਵਾਹਨਾਂ ਦੇ ਪ੍ਰਵੇਸ਼ ਨੂੰ ਲੈ ਕੇ ਰੋਕ ਹਟਾ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਵਾਹਨਾਂ ਨੂੰ ਨਹੀਂ ਰੋਕ ਰਿਹਾ ਹੈ ਪਰ 2 ਦਿਨ ਬਾਅਦ ਵੀ ਦਿੱਲੀ ਪੁਲਸ ਨੇ ਰਸਤਾ ਨਹੀਂ ਦਿੱਤਾ ਹੈ। ਬੈਰੀਕੇਡ ਪੁਲਸ ਵੱਲੋਂ ਲਗਾਏ ਗਏ ਹਨ, ਕਿਸਾਨਾਂ ਨੇ ਕਦੇ ਰਸਤਾ ਨਹੀਂ ਰੋਕਿਆ, ਨਾਲ ਹੀ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਕਿਸਾਨਾਂ ਨੇ ਰੋਕਥਾਮ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਐਮਰਜੈਂਸੀ ਸੇਵਾਵਾਂ ਲਈ ਸਿੰਘੂ ਬਾਰਡਰ ਤੋਂ ਬੈਰੀਕੇਡ ਹਟਾਏਗੀ ਸਰਕਾਰ, ਕਿਸਾਨਾਂ ਨੇ ਕਿਹਾ-ਇਤਰਾਜ਼ ਨਹੀਂ
ਸੰਯੁਕਤ ਕਿਸਾਨ ਮੋਰਚਾ ਵੱਲੋਂ ਡਾ. ਦਰਸ਼ਨ ਪਾਲ, ਗੁਰਨਾਮ ਸਿੰਘ, ਜਗਜੀਤ ਸਿੰਘ ਡੱਲੇਵਾਲ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ, ਅਭਿਮੰਨਿਊ ਕੁਹਾੜ, ਜੋਗਿੰਦਰ ਸਿੰਘ ਉਗਰਾਹਾਂ ਅਤੇ ਯੁੱਧਵੀਰ ਸਿੰਘ ਨੇ ਦੱਸਿਆ ਕਿ ਹਰਿਆਣਾ ਪ੍ਰਸ਼ਾਸਨ ਨਾਲ ਮੀਟਿੰਗ ਵਿਚ ਕਿਸਾਨਾਂ ਨੇ ਹਾਮੀ ਭਰੀ ਸੀ ਕਿ ਉਨ੍ਹਾਂ ਨੂੰ ਆਕਸੀਜਨ ਵਾਲੇ ਵਾਹਨਾਂ ਜਾਂ ਅੈਬੂਲੈਂਸਾਂ ਦੀ ਆਵਾਜਾਈ ਵਿਚ ਕੋਈ ਦਿੱਕਤ ਨਹੀਂ ਹੈ। ਇਸੇ ਦਿਨ ਮੋਰਚੇ ਨੇ ਸਾਰੇ ਸੰਗਠਨਾਂ ਨੂੰ ਇਹ ਸੂਚਨਾ ਭੇਜ ਦਿੱਤੀ ਸੀ ਕਿ ਇਕ ਪਾਸੇ ਦਾ ਰਸਤਾ ਪ੍ਰਸ਼ਾਸਨ ਕੋਰੋਨਾ ਮਹਾਮਾਰੀ ਦੀਅਾਂ ਜ਼ਰੂਰੀ ਸੇਵਾਵਾਂ ਲਈ ਖੋਲ੍ਹਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਦੋ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਦਿੱਲੀ ਪੁਲਸ ਨੇ ਬੈਰੀਕੇਡ ਨਹੀਂ ਹਟਾਏ ਹਨ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲਗਾਉਣ ਲਈ ਤਿਆਰ ਪਰ ਘਰਾਂ ਨੂੰ ਨਹੀਂ ਜਾਣਗੇ ਕਿਸਾਨ : ਰਾਕੇਸ਼ ਟਿਕੈਤ
ਕਿਸਾਨ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਨਾ ਤਾਂ ਪਹਿਲਾਂ ਉਨ੍ਹਾਂ ਨੇ ਰਸਤਾ ਬੰਦ ਕੀਤਾ ਸੀ ਅਤੇ ਨਾ ਹੀ ਅੱਜ ਉਹ ਰਸਤਾ ਰੋਕ ਰਹੇ ਹਨ। ਇਹ ਦਿੱਲੀ ਅਤੇ ਹਰਿਆਣਾ ਸਰਕਾਰ ਦਾ ਅੰਦਰੂਨੀ ਮਾਮਲਾ ਹੈ ਕਿ ਉਹ ਬੈਰੀਕੇਡ ਹਟਾਉਂਦੇ ਹਨ ਜਾਂ ਨਹੀਂ। ਕਿਸਾਨ ਪੂਰੀ ਤਰ੍ਹਾਂ ਨਾਲ ਕੋਰੋਨਾ ਮਹਾਮਾਰੀ ਵਿਚ ਲੋਕਾਂ ਦੇ ਨਾਲ ਹਨ ਅਤੇ ਇਹ ਕਦੇ ਨਹੀਂ ਚਾਹੁੰਦੇ ਕਿ ਉਨ੍ਹਾਂ ਕਾਰਣ ਕਿਸੇ ਜ਼ਰੂਰੀ ਵਸਤੂ ਦੀ ਸਪਲਾਈ ਵਿਚ ਵਿਘਨ ਪਵੇ।
ਜਗਨਨਾਥ ਮੰਦਰ 15 ਮਈ ਤੱਕ ਸ਼ਰਧਾਲੂਆਂ ਲਈ ਰਹੇਗਾ ਬੰਦ
NEXT STORY