ਉੱਤਰ ਪ੍ਰਦੇਸ਼— ਉੱਤਰ ਪ੍ਰਦੇਸ਼ 'ਚ ਇਟਾਵਾ ਦੇ ਬੜਪੁਰਾ ਇਲਾਕੇ 'ਚ ਕਿਸਾਨ ਦੇ ਕਤਲ ਦੇ ਦੋਸ਼ੀ ਇਕ ਵਿਅਕਤੀ ਨੂੰ ਪੁਲਸ ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ। ਸੀਨੀਅਰ ਪੁਲਸ ਅਧਿਕਾਰੀ ਅਸ਼ੋਕ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ 20 ਜੁਲਾਈ ਦੇ ਅਜਬਪੁਰ ਪਿੰਡ 'ਚ ਕਿਸਾਨ ਪ੍ਰੇਮਨਾਰਾਇਣ ਤਿਵਾਰੀ ਦੇ ਖੇਤ 'ਚ ਬੱਕਰੀ ਜਾਣ ਦੇ ਵਿਵਾਦ 'ਚ ਇੱਟਾ ਅਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ। ਤ੍ਰਿਪਾਠੀ ਨੇ ਦੱਸਿਆ ਕਿ ਅਜਬਪੁਰ ਪਿੰਡ ਦੇ ਹੀ ਮੁਕੇਸ਼ ਯਾਦਵ ਨੇ ਆਪਣੇ ਭਰਾ ਵੀਰੇਂਦਰ ਅਤੇ ਰਾਮਵੀਰ ਦੀ ਮਦਦ ਨਾਲ ਕਤਲ ਕਰ ਦਿੱਤਾ ਸੀ। ਇਸ ਆਧਾਰ 'ਤੇ ਪੁਲਸ ਨੇ ਵੀਰੇਂਦਰ ਅਤੇ ਰਾਮਵੀਰ ਨੂੰ 21 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਮੁੱਖ ਦੋਸ਼ੀ ਮੁਕੇਸ਼ ਯਾਦਵ ਫਰਾਰ ਹੋ ਗਿਆ ਸੀ, ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਮੁਖਬੀਰ ਦੀ ਸੂਚਨਾ 'ਤੇ ਮਨੀਕਾਪੁਰ ਪਿੰਡ ਕੋਲ ਝੀਂਝਪੁਰ ਤਿਰਾਹੇ ਕੋਲ ਹਸਿੰਯਾ ਕੋਲ ਮੁਕੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਕੇਸ਼ ਯਾਦਵ ਵਿਰੁੱਧ ਇਸ ਤੋਂ ਪਹਿਲਾਂ ਬਲਾਤਕਾਰ ਅਤੇ ਗੁੰਡਾ ਐਕਟ ਵਰਗੇ ਮਾਮਲੇ ਦਰਜ ਹੋ ਹਰੇ ਹਨ।
ਮਹਿਬੂਬਾ ਨੂੰ ਇਕ ਹੋਰ ਝਟਕਾ, ਸਰਕਾਰੀ ਬੰਗਲਾ ਕਰਨਾ ਹੋਵੇਗਾ ਜਲਦੀ ਖਾਲੀ
NEXT STORY