ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪਿਛਲੇ 3 ਸਾਲਾਂ 'ਚ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਇਸ ਦੇ ਅੰਕੜੇ ਉਸ ਕੋਲ ਉਪਲੱਬਧ ਨਹੀਂ ਹਨ। ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਪੁਰਸ਼ੋਤਮ ਰੂਪਾਲਾ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਇਕ ਪ੍ਰਸ਼ਨ ਦੇ ਉੱਤਰ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਲ 2015 ਤੋਂ ਬਾਅਦ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਇਸ ਦੇ ਅੰਕੜੇ ਹਾਲੇ ਸਰਕਾਰ ਕੋਲ ਉਪਲੱਬਧ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੰਕੜੇ ਇਕੱਠੇ ਕਰਨਾ ਰਾਜਾਂ ਦਾ ਕੰਮ ਹੈ। ਰਾਜਾਂ ਵਲੋਂ ਇਹ ਅੰਕੜੇ ਹਾਲੇ ਤੱਕ ਪ੍ਰਕਾਸ਼ਿਤ ਨਹੀਂ ਕੀਤੇ ਗਏ ਹਨ। ਸਾਬਕਾ ਖੇਤੀ ਮੰਤਰੀ ਰਾਧਾਮੋਹਨ ਸਿੰਘ ਦੇ ਇਕ ਪ੍ਰਸ਼ਨ ਦੇ ਉੱਤਰ 'ਚ ਰੂਪਾਲਾ ਨੇ ਕਿਹਾ ਕਿ ਸਾਬਕਾ ਯੂ.ਪੀ.ਏ. ਸਰਕਾਰ ਵਲੋਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ 75 ਹਜ਼ਾਰ ਕਰੋੜ ਦਾ ਕਰਜ਼ ਮੁਆਫ਼ ਕੀਤੇ ਜਾਣ ਤੋਂ ਬਾਅਦ ਵੀ ਅਗਲੇ ਸਾਲ 2015 'ਚ ਕਿਸਾਨ ਖੁਦਕੁਸ਼ੀ ਦੇ ਮਾਮਲੇ ਵਧੇ ਸਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਡਿਟ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਖੇਤੀ ਕਰਜ਼ ਮੁਆਫ਼ੀ 'ਚ ਕਈ ਅਜਿਹੇ ਲੋਕਾਂ ਦਾ ਕਰਜ਼ ਮੁਆਫ਼ ਕਰ ਦਿੱਤਾ ਗਿਆ ਜੋ ਕਿਸਾਨ ਹੀ ਨਹੀਂ ਸਨ।
ਮੰਤਰੀ ਦੇ ਜਵਾਬ 'ਤੇ ਕਾਂਗਰਸ ਮੈਂਬਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੇ ਅਤੇ ਕਿਹਾ ਕਿ ਪ੍ਰਸ਼ਨ ਕਿਸਾਨ ਖੁਦਕੁਸ਼ੀ ਕੰਟਰੋਲ ਦਾ ਸੀ। ਸਰਕਾਰ ਨੇ ਆਪਣੇ 5 ਪੰਨਿਆਂ ਦੇ ਜਵਾਬ 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਦੇ ਅੰਕੜੇ ਤਾਂ ਦੇ ਦਿੱਤੇ ਪਰ ਕਿਸਾਨਾਂ ਦੀ ਖੁਦਕੁਸ਼ੀ ਦੇ ਅੰਕੜੇ ਨਹੀਂ ਦਿੱਤੇ। ਅਜਿਹੇ 'ਚ ਕਿਵੇਂ ਪਤਾ ਲੱਗੇਗਾ ਕਿ ਇਨ੍ਹਾਂ 'ਤੇ ਕੰਟਰੋਲ ਹੋਇਆ ਹੈ ਜਾਂ ਨਹੀਂ। ਰੂਪਾਲਾ ਨੇ ਦੱਸਿਆ ਕਿ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਲਈ ਮੋਦੀ ਸਰਕਾਰ ਕਿਸਾਨ ਕਲਿਆਣ 'ਤੇ ਧਿਆਨ ਦੇ ਰਹੀ ਹੈ। ਉਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ ਦੇ ਅਧੀਨ ਹਰ ਕਿਸਾਨ ਪਰਿਵਾਰ ਨੂੰ 6 ਹਜ਼ਾਰ ਰੁਪਏ ਸਲਾਨਾ ਦੀ ਮਦਦ ਦੇ ਰਹੀ ਹੈ। ਨਾਲ ਹੀ ਉਸ ਨੇ ਛੋਟੇ ਕਿਸਾਨਾਂ ਲਈ ਪੈਨਸ਼ਨ ਦੀ ਯੋਜਨਾ ਵੀ ਸ਼ੁਰੂ ਕੀਤੀ ਹੈ।
ਸਰਜੀਕਲ ਸਟਰਾਈਕ ਤੋਂ ਬਾਅਦ ਘੁਸਪੈਠ ਦੀਆਂ ਘਟਨਾਵਾਂ 'ਚ ਆਈ 43 ਫੀਸਦੀ ਕਮੀ
NEXT STORY