ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਅਤੇ ਬਾਗਬਾਨਾਂ ਲਈ ਚੰਗੀ ਖ਼ਬਰ ਹੈ। ਦਰਅਸਲ ਉਨ੍ਹਾਂ ਵਲੋਂ ਉਗਾਈਆਂ ਗਈਆਂ ਫ਼ਸਲਾਂ ਨੂੰ ਰਾਸ਼ਟਰੀ ਪੱਧਰ ਦੀਆਂ ਮੰਡੀਆਂ ਤੱਕ ਪਹੁੰਚਾਉਣ ਲਈ ਜਲਦ ਹੀ ਫਾਰਮਰ ਟਰੇਨ ਸ਼ੁਰੂ ਹੋਵੇਗੀ। ਫਾਰਮਰ ਟਰੇਨ ਜ਼ਰੀਏ ਹਿਮਾਚਲ ਦੇ ਉਤਪਾਦਾਂ ਨੂੰ ਦਿੱਲੀ, ਮੁੰਬਈ, ਕੋਲਕਾਤਾ ਵਰਗੀਆਂ ਵੱਡੀਆਂ ਮੰਡੀਆਂ ਤੱਕ ਪਹੁੰਚਾਉਣਾ ਹੈ, ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਚੰਗਾ ਮੁੱਲ ਮਿਲ ਸਕੇ। ਹਿਮਾਚਲ ਸਰਕਾਰ ਨੇ ਇਹ ਮਾਮਲਾ ਕੇਂਦਰ ਸਰਕਾਰ ਸਾਹਮਣੇ ਚੁੱਕਿਆ ਹੈ। ਸਰਕਾਰ ਚਾਹੁੰਦੀ ਹੈ ਕਿ ਕਾਲਕਾ ਤੋਂ ਇਹ ਫਾਰਮਰ ਟਰੇਨ ਸ਼ੁਰੂ ਹੋਵੇ ਅਤੇ ਦੇਸ਼ ਦੀਆਂ ਵੱਡੀਆਂ ਮੰਡੀਆਂ ਵਿਚ ਹਿਮਾਚਲ ਦੇ ਉਤਪਾਦਾਂ ਨੂੰ ਲੈ ਕੇ ਜਾਵੇ।
ਇਹ ਵੀ ਪੜ੍ਹੋ- ਪਤਨੀ ਨੂੰ ਇਤਰਾਜ਼ਯੋਗ ਹਾਲਤ 'ਚ ਵੇਖ ਆਪੇ ਤੋਂ ਬਾਹਰ ਹੋਇਆ ਪਤੀ, ਦਿੱਤੀ ਰੂਹ ਕੰਬਾਊ ਮੌਤ
ਅਜੇ ਕਿਸਾਨ ਦਿੱਲੀ ਦੀਆਂ ਮੰਡੀਆਂ ਤੱਕ ਹੀ ਆਪਣਾ ਉਤਪਾਦ ਲੈ ਕੇ ਜਾਣ ਤੱਕ ਸੀਮਤ ਹਨ। ਟਰੱਕ ਅਤੇ ਛੋਟੀਆਂ ਗੱਡੀਆਂ ਜ਼ਰੀਏ ਇਹ ਉਤਪਾਦ ਮੰਡੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਵਿਚ ਵੀ ਕਈ ਤਰ੍ਹਾਂ ਦੇ ਜ਼ੋਖ਼ਮਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈ ਰਿਹਾ ਹੈ। ਇਕ ਤਾਂ ਸਮਾਂ ਜ਼ਿਆਦਾ ਲੱਗਦਾ ਹੈ ਅਤੇ ਦੂਜਾ ਉਤਪਾਦਾਂ ਦੇ ਖਰਾਬ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਜਿਸ ਨਾਲ ਉਤਪਾਦਾਂ ਦੀ ਕੀਮਤ ਵੀ ਘੱਟ ਮਿਲਦੀ ਹੈ।
ਇਹ ਵੀ ਪੜ੍ਹੋ- ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਫਿਰ ਵਧਿਆ, ਕੋਈ ਵੱਡੀ ਰਾਹਤ ਮਿਲਣ ਦੀ ਉਮੀਦ ਨਹੀਂ
ਓਧਰ ਖੇਤੀਬਾੜੀ ਮੰਤਰੀ ਚੰਦਰ ਕੁਮਾਰ ਨੇ ਕਿਹਾ ਕਿ ਹਿਮਾਚਲ ਵਿਚ ਫਾਰਮਰ ਟਰੇਨ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਆਪਣੇ ਉਤਪਾਦ ਨੂੰ ਸਿੱਧੇ ਦੇਸ਼ ਦੀਆਂ ਵੱਡੀਆਂ ਮੰਡੀਆਂ ਤੱਕ ਪਹੁੰਚਾ ਸਕਣਗੇ। ਇਸ ਨਾਲ ਉਨ੍ਹਾਂ ਦੇ ਉਤਪਾਦਾਂ ਨੂੰ ਚੰਗੀ ਕੀਮਤ ਮਿਲੇਗੀ ਅਤੇ ਉਨ੍ਹਾਂ ਦੀ ਆਰਥਿਕਤਾ ਵਿਚ ਸੁਧਾਰ ਹੋਵੇਗਾ।
ਰਾਜਸਥਾਨ 'ਚ ਕਾਂਗਰਸ ਸਰਕਾਰ ਲਈ ਭ੍ਰਿਸ਼ਟਾਚਾਰ ਤੋਂ ਵੱਡਾ ਕੁਝ ਨਹੀਂ : PM ਮੋਦੀ
NEXT STORY