ਗਾਜ਼ੀਆਬਾਦ- ਸੋਸ਼ਲ ਮੀਡੀਆ 'ਤੇ ਇਕ ਵਿਆਹ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਵਿਆਹ ਦੇ ਸੱਦੇ ਪੱਤਰ ਯਾਨੀ ਕਿ ਕਾਰਡ ਵਿਚ ਲਿਖੇ 10 ਵਚਨ ਲੋਕਾਂ ਵਿਚਾਲੇ ਚਰਚਾ ਦਾ ਕੇਂਦਰ ਬਣੇ ਹੋਏ ਹਨ। ਇੰਨਾ ਹੀ ਨਹੀਂ ਇਸ ਵਿਆਹ ਵਿਚ ਕਈ ਅਨੋਖੀਆਂ ਗੱਲਾਂ ਹਨ, ਜੋ ਸਮਾਜ ਵਿਚ ਬਦਲਾਅ ਅਤੇ ਸਾਦਗੀ ਦਾ ਸੰਦੇਸ਼ ਦਿੰਦੀਆਂ ਹਨ। ਇਹ ਵਿਆਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਰਈਸਪੁਰ ਪਿੰਡ ਦੇ ਵਾਤਾਵਰਣ ਪ੍ਰੇਮੀ ਸੁਰਵਿੰਦਰ ਕਿਸਾਨ ਦਾ ਹੈ।
ਇਹ ਵੀ ਪੜ੍ਹੋ- ਵੱਡੀ ਲਾਪ੍ਰਵਾਹੀ! 10ਵੀਂ ਜਮਾਤ ਦਾ ਗਣਿਤ ਦਾ ਪੇਪਰ ਹੋਇਆ ਲੀਕ
ਲਾੜੀ ਦੀ ਬੈਲਗੱਡੀ ਤੋਂ ਵਿਦਾਈ
ਕਿਸਾਨ ਸੁਰਵਿੰਦਰ ਨੇ ਆਪਣੇ ਵਿਆਹ ਨੂੰ ਸਾਦੇ ਢੰਗ ਨਾਲ ਕਰਨ ਦਾ ਫ਼ੈਸਲਾ ਲਿਆ ਸੀ। ਇਸ ਅਨੋਖੇ ਵਿਆਹ 'ਚ ਕੁੜੀ ਦੇ ਪਰਿਵਾਰ ਤੋਂ ਦਾਜ ਤਾਂ ਲਿਆ ਗਿਆ ਪਰ ਉਹ ਵੀ ਕੁਝ ਵੱਖਰਾ ਸੀ। ਦਾਜ ਦੇ ਰੂਪ ਵਿਚ 11 ਹਜ਼ਾਰ ਬੂਟੇ ਲਏ ਗਏ ਹਨ। ਇਹ ਪਹਿਲ ਵਾਤਾਵਰਣ ਦੀ ਸੁਰੱਖਿਆ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ। ਨਾਲ ਹੀ ਲਾੜੀ ਦੀ ਵਿਦਾਈ ਬੈਲਗੱਡੀ ਤੋਂ ਹੋਵੇਗੀ, ਜੋ ਇਸ ਵਿਆਹ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ। ਸੁਰਵਿੰਦਰ ਨੇ ਆਪਣੇ ਵਿਆਹ ਦੇ ਕਾਰਡ ਵਿਚ 10 ਅਨੋਖੇ ਵਚਨ ਵੀ ਦਿੱਤੇ ਹਨ, ਜੋ ਸਮਾਜ ਸੇਵਾ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੀਆਂ ਮੌਜਾਂ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਸਾਦਾ ਵਿਆਹ ਫਿਜ਼ੂਲ ਖਰਚੇ ਨੂੰ ਰੋਕਣਾ
ਸੁਰਵਿੰਦਰ ਦਾ ਕਹਿਣਾ ਹੈ ਕਿ ਇਸ ਪਹਿਲ ਦਾ ਉਦੇਸ਼ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਦਮ ਨਾ ਸਿਰਫ ਸਮਾਜ ਨੂੰ ਮਜ਼ਬੂਤ ਬਣਾਏਗਾ, ਸਗੋਂ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੇਗਾ। ਇਹ ਸਾਦਾ ਵਿਆਹ ਫਿਜ਼ੂਲ ਖਰਚੇ ਨੂੰ ਰੋਕਣ ਦਾ ਇਕ ਉਦਾਹਰਣ ਹੈ, ਜੋ ਮੌਜੂਦਾ ਸਮੇਂ ਵਿਚ ਬਹੁਤ ਜ਼ਰੂਰੀ ਹੈ। ਇਸ ਅਨੋਖੇ ਵਿਆਹ ਨੇ ਨਾ ਸਿਰਫ਼ ਗਾਜ਼ੀਆਬਾਦ ਬਲਕਿ ਪੂਰੇ ਦੇਸ਼ ਵਿਚ ਸਾਦਗੀ, ਵਾਤਾਵਰਣ ਸੰਭਾਲ ਅਤੇ ਸਮਾਜ ਸੇਵਾ ਦਾ ਸੁਨੇਹਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Indian Army 'ਚ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
NEXT STORY