ਕੁਰੂਕਸ਼ੇਤਰ- ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਧਰਨਾ 23 ਅਪ੍ਰੈਲ ਤੋਂ ਜਾਰੀ ਹੈ। ਇਸੇ ਵਿਚਕਾਰ ਨਵੇਂ ਸੰਸਦ ਭਵਨ ਦੇ ਸਾਹਮਣੇ ਐਤਵਾਰ ਨੂੰ ਪਰਿਵਾਨਾਂ ਦੇ ਸਮਰਥਨ 'ਚ ਸਾਰੇ ਖਾਪਾਂ ਦੀ ਮਹਿਲਾ ਮਹਾਪੰਚਾਇਤ ਹੋਵੇਗੀ। ਉੱਥੇ ਕੁਰੂਕਸ਼ੇਤਰ ਤੋਂ ਭਾਰਤ ਰਾਸ਼ਟਰ ਕਿਸਾਨ ਕਮੇਟੀ ਦੇ ਆਗੂ ਗੁਰਨਾਮ ਸਿੰਘ ਚਢੂਨੀ ਨੂੰ ਪੁਲਸ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ ਹੈ।
ਦਿੱਲੀ ਪੁਲਸ ਵੱਲੋਂ ਸਾਰੇ ਬਾਰਡਰ ਸੀਲ
ਕਿਸਾਨ ਸੰਗਠਨਾਂ, ਖਾਪ ਪੰਚਾਇਤਾਂ, ਮਹਿਲਾ ਸੰਗਠਨਾਂ ਨੂੰ ਮਹਿਲਾ ਸਨਮਾਨ ਮਹਾਪੰਚਾਇਤ 'ਚ ਸ਼ਾਮਲ ਹੋਣ ਤੋਂ ਰੋਕਣ ਲਈ ਦਿੱਲੀ ਪੁਲਸ ਨੇ ਸ਼ਨੀਵਾਰ ਰਾਤ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਪੁਲਸ ਵੱਲੋਂ ਸਾਰੇ ਬਾਰਡਰਾਂ ਨੂੰ ਸੀਲ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸਤੋਂ ਇਲਾਵਾ ਦਿੱਲੀ ਪੁਲਸ ਨੇ ਗੁਆਂਢੀ ਸੂਬਿਆਂ ਨੂੰ ਕਿਹਾ ਹੈ ਕਿ ਉਹ ਦਿੱਲੀ 'ਚ ਐਂਟਰੀ ਤੋਂ ਪਹਿਲਾਂ ਵਾਹਨਾਂ ਨੂੰ ਰੋਕ ਲੈਣ, ਜਿਸਤੋਂ ਬਾਅਦ ਹਰਿਆਣਾ ਦੇ ਸੋਨੀਪਤ 'ਚ ਵੀ ਪੁਲਸ ਨੇ ਚੌਕਸੀ ਵਧਾ ਦਿੱਤੀ।
ਸੋਨੀਪਤ ਪੁਲਸ ਦੀਆਂ ਚਾਰ ਕੰਪਨੀਆਂ ਬਾਰਡਰ 'ਤੇ ਤਾਇਨਾਤ ਕੀਤੀਆਂ ਗਈਆਂ ਹਨ। ਪੁਲਸ ਦਾ ਕਹਿਣਾ ਸੀ ਕਿ ਦਿੱਲੀ ਪੁਲਸ ਦਾ ਸਹਿਯੋਗ ਕੀਤਾ ਜਾਵੇਗਾ। ਪੰਜਾਬ ਤੋਂ ਮਹਾਪੰਚਾਇਤ 'ਚ ਸ਼ਾਮਲ ਹੋਣ ਲਈ ਆਉਣ ਵਾਲੀਆਂ ਮਹਿਲਾਵਾਂ ਲਈ ਅੰਬਾਲਾ ਦੇ ਗੁਰਦੁਆਰਾ ਸਾਹਿਬ 'ਚ ਰੁਕਣ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸਨੂੰ ਪੁਲਸ ਨੇ ਸ਼ਨੀਵਾਰ ਨੂੰ ਥਾਣੇ 'ਚ ਬਦਲ ਦਿੱਤਾ। ਉਨ੍ਹਾਂ ਨੂੰ ਉਥੇ ਹੀ ਰੋਕ ਦਿੱਤਾ ਗਿਆ।
ਇਸ ਮਹਾਪੰਚਾਇਤ 'ਚ ਹਰਿਆਣਾ ਤੋਂ ਇਲਾਵਾ ਯੂ.ਪੀ., ਰਾਜਸਥਾਨ, ਉੱਤਰਾਖੰਡ, ਪੰਜਾਬ ਅਤੇ ਦਿੱਲੀ ਦੀਆਂ ਖਾਪਾਂ ਦੇ ਲੋਕ ਸ਼ਾਮਲ ਹੋਣਗੇ। ਦਿੱਲੀ ਪੁਲਸ ਨੇ ਇਸ ਮਹਾਪੰਚਾਇਤ ਦੀ ਮਨਜ਼ੂਰੀ ਨਹੀਂ ਦਿੱਤੀ। ਮਹਾਪੰਚਾਇਤ ਲਈ ਹਰਿਆਣਾ-ਪੰਜਾਬ ਤੋਂ ਵੱਡੀ ਗਿਣਤੀ 'ਚ ਕਿਸਾਨਾਂ ਦੇ ਪਹੁੰਚਣ ਦੀ ਸੰਭਾਵਨਾ ਦੇ ਚਲਦੇ ਸ਼ਨੀਵਾਰ ਰਾਤ ਨੂੰ ਹੀ ਦਿੱਲੀ ਪੁਲਸ ਹਰਕਤ 'ਚ ਆ ਗਈ। ਹਰਿਆਣਾ ਪੁਲਸ ਨਾਲ ਵੀ ਸੰਪਰਕ ਕੀਤਾ ਗਿਆ। ਇਸਤੋਂ ਬਾਅਦ ਹਰਿਆਣਾ 'ਚ ਵੀ ਨਵੀਂ ਦਿੱਲੀ ਜਾ ਰਹੀਆਂ ਮਹਿਲਾਵਾਂ ਅਤੇ ਕਿਸਾਨਾਂ ਨੂੰ ਫੜ੍ਹਨਾ ਸ਼ੁਰੂ ਕਰ ਦਿੱਤਾ ਗਿਆ। ਪੰਜਾਬ ਤੋਂ ਦਿੱਲੀ ਜਾ ਰਹੀਆਂ ਮਹਿਲਾਵਾਂ ਦਾ ਇਕ ਜੱਥਾ ਸ਼ਨੀਵਾਰ ਨੂੰ ਜਦੋਂ ਪੰਜਾਬ ਤੋਂ ਅੰਬਾਲਾ ਦੇ ਮੰਜੀ ਸਾਹਿਬ ਗੁਰਦੁਆਰਾ ਪਹੁੰਚਿਆ ਤਾਂ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਗੁਰਦੁਆਰੇ ਦੇ ਗੇਟ 'ਤੇ ਪੁਲਸ ਜਵਾਨ ਤਾਇਨਾਤ ਕਰ ਦਿੱਤੇ ਗਏ।
'ਮਨ ਕੀ ਬਾਤ' ਦੇ 101ਵੇਂ ਐਪੀਸੋਡ 'ਚ PM ਮੋਦੀ ਬੋਲੇ- ਵਿਭਿੰਨਤਾ 'ਚ ਹੀ ਭਾਰਤ ਦੀ ਤਾਕਤ
NEXT STORY