ਨਵੀਂ ਦਿੱਲੀ- ਕਿਸਾਨ ਅੰਦੋਲਨ 2.0 ਦਾ ਅੱਜ ਦੂਜਾ ਦਿਨ ਹੈ। ਹਰਿਆਣਾ ਅਤੇ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਵਲੋਂ ਬੈਰੀਕੇਡਜ਼ ਲਾਏ ਗਏ ਹਨ। ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਵੱਡਾ ਇਕੱਠ ਹੈ, ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਪੁਲਸ ਹੰਝੂ ਗੈਸ ਦੇ ਗੋਲੇ ਅਤੇ ਜਲ ਤੋਪਾਂ ਦੀ ਵਰਤੋਂ ਕਰ ਰਹੀ ਹੈ। ਇਸ ਦਰਮਿਆਨ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ 'ਤੇ ਪੂਰੀ ਤਰ੍ਹਾਂ ਤਾਕਤ ਦੀ ਵਰਤੋਂ ਕਰ ਰਹੀ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਇਕੱਠ, ਪੁਲਸ ਨੇ ਸੁੱਟੇ ਹੰਝੂ ਗੈਸ ਦੇ ਗੋਲੇ, ਕਿਸਾਨ ਬੋਲੇ- ਟੱਪ ਕੇ ਜਾਵਾਂਗੇ ਬਾਰਡਰ
ਪੰਧੇਰ ਨੇ ਕਿਹਾ ਕਿ ਸਾਡੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮੰਨਵਾਉਣੀਆਂ ਅਤੇ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਿਬੇੜਾ ਕਰਨਾ। ਮਕਸਦ ਹੈ MSP ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣੇ। ਕਿਸਾਨ-ਮਜ਼ਦੂਰਾਂ ਦਾ ਕਰਜ਼ਾ ਖ਼ਤਮ ਕਰੋ। ਪ੍ਰਦੂਸ਼ਣ ਐਕਟ ਵਿਚੋਂ ਖੇਤੀ ਨੂੰ ਬਾਹਰ ਕੱਢਿਆ ਜਾਵੇ। ਸਾਡੇ ਲਈ ਦਿੱਲੀ ਜਾਣਾ ਅਣਖ ਦਾ ਸਵਾਲ ਨਹੀਂ ਹੈ। ਅਸੀਂ ਸਰਕਾਰ ਨਾਲ ਟਕਰਾਅ ਪੈਦਾ ਕਰਨ ਲਈ ਨਹੀਂ ਆਏ। ਸਾਡੇ ਦੋ ਕੰਮ- ਸਰਕਾਰ ਬਹਿ ਕੇ ਸਾਡੀਆਂ ਮੰਨ ਲਵੇ ਜਾਂ ਇਸ ਜਮਹੂਰੀਅਤ ਵਿਚ ਸਾਨੂੰ ਦਿੱਲੀ ਜਾਣ ਦਾ ਹੱਕ ਦੇ ਦੇਵੇ। ਹੁਣ ਸਰਕਾਰ ਸਾਡੀਆਂ ਦੋਵੇਂ ਚੀਜ਼ਾਂ ਨਹੀਂ ਮੰਨ ਰਹੀ। ਕੇਂਦਰ ਸਰਕਾਰ ਇਹ ਤੈਅ ਕਰੇ ਕਿ ਕਿਹੜੀ ਮੰਗ ਲਿਖ ਕੇ ਭੇਜੀਏ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਟਿਕਰੀ ਬਾਰਡਰ ਵੀ ਬੰਦ, ਕਿਸਾਨਾਂ ਨੂੰ ਰੋਕਣ ਲਈ ਵੇਖੋ ਪੁਲਸ ਦੀ ਤਿਆਰੀ
ਸਾਡਾ ਅੰਦੋਲਨ ਸ਼ਾਂਤੀਪੂਰਨ ਹੈ। ਅਸੀਂ ਅੱਜ ਵੀ ਇਹ ਹੀ ਕਹਿੰਦੇ ਹਾਂ ਕਿ ਜੇਕਰ ਸਾਡਾ ਅੰਦੋਲਨ ਸ਼ਾਂਤੀਪੂਰਨ ਰਿਹਾ ਤਾਂ ਸਾਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ। ਸਾਡੇ ਨੌਜਵਾਨ ਸਿਆਣੇ ਹਨ, ਕੇਂਦਰ ਸਰਕਾਰ ਸਾਨੂੰ ਪਹਿਲਾਂ ਹੀ ਬਦਨਾਮ ਕਰਨ ਲਈ ਤਿਆਰ ਹੈ। ਉਹ ਸਾਡੀ ਨੈਗੇਟਿਵ ਘਟਨਾ ਨੂੰ ਵਧਾ-ਚੜ੍ਹਾ ਕੇ ਪੇਸ਼ ਕਰੇਗੀ। ਅਸੀਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਟਕਰਾਅ ਨਹੀਂ ਕਰਨਾ, ਅਸੀਂ ਮੰਗਾਂ ਮੰਨਾਉਣੀਆਂ ਹਨ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਪੁੱਜਾ ਮਾਮਲਾ, ਕੋਰਟ ਨੇ ਕੀਤੀ ਇਹ ਟਿੱਪਣੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਦੀਆਂ ਬਰੂਹਾਂ 'ਤੇ ਮੁੜ ਡਟੇ ਕਿਸਾਨ, ਭਾਜਪਾ ਦੇ ਸਿੱਖ ਆਗੂ ਤਾਲਮੇਲ ਕਾਇਮ ਕਰਨ 'ਚ ਰਹੇ ਨਾਕਾਮ
NEXT STORY