ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਾ ਅੰਦੋਲਨ ਜਾਰੀ ਹੈ। ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨ ਡਟੇ ਹੋਏ ਹਨ ਅਤੇ ਅੱਜ ਅੰਦੋਲਨ ਦਾ 19ਵਾਂ ਦਿਨ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਦਿੱਲੀ ਦੇ ਸਾਰੇ ਨਾਕਿਆਂ 'ਤੇ ਭੁੱਖ-ਹੜਤਾਲ 'ਤੇ ਬੈਠੇ ਹਨ। ਉੱਥੇ ਹੀ ਆਮ ਆਦਮੀ ਪਾਰਟੀ (ਆਪ) ਨੇ ਵੀ ਕਿਸਾਨਾਂ ਦੇ ਸਮਰਥਨ 'ਚ 'ਵਰਤ' ਰੱਖਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਵਰਤ ਰੱਖਿਆ ਹੈ। ਇਸ ਨੂੰ ਲੈ ਕੇ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸ਼ਬਦੀ ਬਿਆਨਬਾਜ਼ੀ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ: ਕੇਜਰੀਵਾਲ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਨ ਵਾਲਾ ਝੂਠਾ ਇਨਸਾਨ: ਕੈਪਟਨ
ਕੈਪਟਨ ਨੇ ਕੇਜਰੀਵਾਲ ਦੇ ਵਰਤ ਨੂੰ ਨਾਟਕ ਕਿਹਾ। ਕੇਜਰੀਵਾਲ ਨੇ ਟਵਿੱਟਰ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਜਵਾਬ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕੈਪਟਨ ਸਾਬ੍ਹ ਨੇ ਤਾਂ ਆਪਣੇ ਪੁੱਤਰ ਨੂੰ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦਾ ਕੇਸ ਮੁਆਫ਼ ਕਰਾਉਣ ਲਈ ਕੇਂਦਰ ਸਰਕਾਰ ਨਾਲ ਸੈਟਿੰਗ ਕਰ ਲਈ ਹੈ। ਕੇਜਰੀਵਾਲ ਨੇ ਲਿਖਿਆ ਕਿ ਕੈਪਟਨ ਜੀ, ਮੈਂ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਖੜ੍ਹਾ ਹਾਂ। ਦਿੱਲੀ ਦੇ ਸਟੇਡੀਅਮ ਜੇਲ੍ਹ ਨਹੀਂ ਬਣਨ ਦਿੱਤੀ, ਕੇਂਦਰ ਨਾਲ ਲੜਿਆ। ਮੈਂ ਕਿਸਾਨਾਂ ਦਾ ਸੇਵਾਦਾਰ ਬਣ ਕੇ ਉਨ੍ਹਾਂ ਦੀ ਸੇਵਾ ਕਰ ਰਿਹਾ ਹਾਂ। ਤੁਸੀਂ ਤਾਂ ਆਪਣੇ ਪੁੱਤਰ ਦੇ ਈਡੀ ਕੇਸ ਨੂੰ ਮੁਆਫ਼ ਕਰਾਉਣ ਲਈ ਕੇਂਦਰ ਨਾਲ ਸੈਟਿੰਗ ਕਰ ਲਈ, ਕਿਸਾਨਾਂ ਦਾ ਅੰਦੋਲਨ ਵੇਚ ਦਿੱਤਾ? ਕਿਉਂ?
ਇਹ ਵੀ ਪੜ੍ਹੋ: ਕਿਸਾਨਾਂ ਦਾ ਦੋਸ਼- 'ਸਰਕਾਰ MSP ਦੇ ਮੁੱਦੇ 'ਤੇ ਕਰ ਰਹੀ ਹੈ ਗੁੰਮਰਾਹ'
ਦੱਸਣਯੋਗ ਹੈ ਕਿ ਕੇਜਰੀਵਾਲ ਨੇ ਐਤਵਾਰ ਯਾਨੀ ਕਿ ਕੱਲ੍ਹ ਕਿਸਾਨਾਂ ਦੇ ਸਮਰਥਨ ਵਿਚ ਇਕ ਦਿਨ ਦਾ ਵਰਤ ਰੱਖਣ ਦਾ ਐਲਾਨ ਕੀਤਾ। ਕੇਜਰੀਵਾਲ ਨੇ ਆਪਣੇ ਪਾਰਟੀ ਕਾਰਕੁਨ ਅਤੇ ਦੇਸ਼ ਦੀ ਜਨਤਾ ਨੂੰ ਵੀ ਵਰਤ ਰੱਖਣ ਦੀ ਅਪੀਲ ਕੀਤੀ ਹੈ। ਜਿਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਲੈ ਕੇ ਕੇਜਰੀਵਾਲ 'ਤੇ ਸ਼ਬਦੀ ਹਮਲਾ ਬੋਲਿਆ। ਕੈਪਟਨ ਨੇ ਕੇਜਰੀਵਾਲ ਦੇ ਵਰਤ ਨੂੰ ਨਾਟਕ ਦੱਸਿਆ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਆਪਣੀ ਸਰਕਾਰ ਦਾ ਕੋਈ ਇਕ ਕੰਮ ਦੱਸਣ, ਜੋ ਕਿਸਾਨਾਂ ਦੇ ਹਿੱਤ 'ਚ ਉਨ੍ਹਾਂ ਦੀ ਸਰਕਾਰ ਨੇ ਕੀਤਾ ਹੋਵੇ। ਕੈਪਟਨ ਨੇ ਕਿਹਾ ਕਿ ਕਿਸਾਨ ਤੁਹਾਡੇ ਸ਼ਹਿਰ 'ਚ ਕੜਾਕੇ ਦੀ ਠੰਡ 'ਚ ਆਪਣੇ ਹੱਕਾਂ ਲਈ ਲੜ ਰਹੇ ਹਨ ਅਤੇ ਤੁਸੀਂ ਸੋਚ ਰਹੇ ਹੋ ਕਿ ਮੌਕੇ ਦਾ ਫਾਇਦਾ ਚੁੱਕਿਆ ਜਾਵੇ।
ਇਹ ਵੀ ਪੜ੍ਹੋ: ਹਰਿਆਣਾ-ਰਾਜਸਥਾਨ ਸਰਹੱਦ 'ਤੇ ਕਿਸਾਨਾਂ ਦਾ ਪ੍ਰਦਰਸ਼ਨ, ਭੁੱਖ-ਹੜਤਾਲ 'ਤੇ ਬੈਠੇ
ਈਡੀ ਨੇ ਕੈਪਟਨ ਦੇ ਪੁੱਤਰ ਨੂੰ ਭੇਜਿਆ ਸੰਮਨ—
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ ਨੇ ਗ਼ੈਰ-ਕਾਨੂੰਨੀ ਵਿਦੇਸ਼ੀ ਫੰਡ ਮਾਮਲੇ ਵਿਚ ਸੰਮਨ ਭੇਜ ਕੇ ਪੇਸ਼ ਹੋਣ ਨੂੰ ਕਿਹਾ ਹੈ। ਰਣਇੰਦਰ ਸਿੰਘ ਨੂੰ ਸਾਲ 2016 ਵਿਚ ਵੀ ਵਿਦੇਸ਼ੀ ਨਿਯਮ ਪ੍ਰਬੰਧਨ ਕਾਨੂੰਨ (ਫੇਮਾ) ਦੇ ਉਲੰਘਣ ਨੂੰ ਲੈ ਕੇ ਬੁਲਾਇਆ ਗਿਆ ਸੀ। ਰਣਇੰਦਰ ਸਿੰਘ ਤੋਂ ਉਸ ਸਮੇਂ ਫੰਡ ਦੇ ਸਵਿਟਜ਼ਰਲੈਂਡ 'ਚ ਫੰਡ ਦੇ ਮੁਵਮੈਂਟ ਅਤੇ ਟਰੱਸਟ ਬਣਾਉਣ ਨਾਲ ਜੁੜੀਆਂ ਚੀਜ਼ਾਂ ਬਾਰੇ ਪੁੱਛ-ਗਿੱਛ ਕੀਤੀ ਗਈ ਸੀ।
ਨੋਟ: ਕਿਸਾਨ ਅੰਦੋਲਨ ਦਰਮਿਆਨ ਕੇਜਰੀਵਾਲ-ਕੈਪਟਨ ਦੇ ਸ਼ਬਦੀ ਵਾਰ, ਇਸ ਬਾਰੇ ਕੀ ਹੈ ਤੁਹਾਡੀ ਰਾਏ
RSS ਦੀ ਇਕਾਈ ਨੇ ਫ਼ਸਲਾਂ 'ਤੇ MSP ਦੀ ਗਰੰਟੀ ਦੇਣ ਦਾ ਕੀਤਾ ਸਮਰਥਨ
NEXT STORY