ਨਵੀਂ ਦਿੱਲੀ- ਕਿਸਾਨ ਅੰਦੋਲਨ ਕਾਰਨ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੀਆਂ ਦਿੱਲੀ ਦੀਆਂ ਸਰਹੱਦਾਂ ਦੇ ਕਈ ਥਾਂਵਾਂ 'ਤੇ ਬੰਦ ਰਹਿਣ ਕਾਰਨ ਸੋਮਵਾਰ ਨੂੰ ਲੋਕਾਂ ਨੂੰ ਭਾਰੀ ਆਵਾਜਾਈ ਜਾਮ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ 2 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਸਰਹੱਦਾਂ 'ਤੇ ਡੇਰਾ ਲਾਏ ਹੋਏ ਹਨ। ਇੱਥੇ ਭਾਰੀ ਗਿਣਤੀ 'ਚ ਸੁਰੱਖਿਆ ਫ਼ੋਰਸ ਵੀ ਤਾਇਨਾਤ ਹੈ। ਦਿੱਲੀ ਦੀ ਆਵਾਜਾਈ ਪੁਲਸ ਨੇ ਯਾਤਰੀਆਂ ਨੂੰ ਉਨ੍ਹਾਂ ਖੇਤਰਾਂ ਦੀ ਜਾਣਕਾਰੀ ਦਿੱਤੀ, ਜਿੱਥੇ ਆਵਾਜਾਈ ਪ੍ਰਭਾਵਿਤ ਹੈ ਅਤੇ ਬਦਲਵੇਂ ਮਾਰਗਾਂ ਦੀ ਵੀ ਜਾਣਕਾਰੀ ਦਿੱਤੀ। ਉਸ ਨੇ ਟਵੀਟ ਕੀਤਾ,''ਸਰਹੱਦ ਦੇ ਬੰਦ ਰਹਿਣ ਕਾਰਨ ਆਈ.ਐੱਸ.ਬੀ.ਟੀ. ਆਨੰਦ ਵਿਹਾਰ ਤੋਂ ਗਾਜ਼ੀਪੁਰ ਤੱਕ ਮਾਰਗ ਸੰਖਿਆ 56 'ਤੇ ਆਵਾਜਾਈ ਪ੍ਰਭਾਵਿਤ ਰਹੇਗੀ।''
ਇਹ ਵੀ ਪੜ੍ਹੋ : ਕਿਸਾਨ ਆਗੂ ਨਰੇਸ਼ ਟਿਕੈਤ ਨੇ ਭਾਜਪਾ ਨੂੰ ਸ਼ਕਤੀ ਪ੍ਰਦਰਸ਼ਨ ਦੀ ਚੁਣੌਤੀ ਦਿੱਤੀ
ਜਿਨ੍ਹਾਂ ਬਦਲਵੇਂ ਮਾਰਗਾਂ ਦੀ ਜਾਣਕਾਰੀ ਦਿੱਤੀ ਗਈ ਹੈ, ਉਨ੍ਹਾਂ 'ਚ ਹਨ ਅਕਸ਼ਰਧਾਮ ਵੱਲ ਜਾਣ ਵਾਲਾ ਅਕਸ਼ਰਧਾਮ ਸੇਤੁ, ਐੱਨ.ਐੱਚ.-9, ਹਨਸਪੁਰ ਡਿਪੋ ਵੱਲ ਐੱਨ.ਐੱਚ.-24 'ਤੇ ਮੈਕਸ ਹਸਪਤਾਲ ਕਟ, ਆਨੰਦਵਿਹਾਰ ਵੱਲ ਜਾਣ ਵਾਲਾ ਗਾਜ਼ੀਪੁਰ ਗੋਲ ਚੱਕਰ, ਮਊਰ ਵਿਹਾਰ ਫੇਜ਼-3 ਵੱਲ ਪੇਪਰ ਮਾਰਕੀਟ। ਇਸ 'ਚ ਦੱਸਿਆ ਗਿਆ ਕਿ ਗਾਜ਼ੀਪੁਰ ਗੋਲ ਚੱਕਰ ਵੱਲ ਜਾਣ ਲਈ ਮੁਰਗਾ ਮੰਡੀ, ਕੋਂਡਲੀ ਪੁਲ ਦਾ ਇਸਤੇਮਾਲ ਕਰਨ ਤੋਂ ਬਚਣ ਲਈ ਇਨ੍ਹਾਂ ਮਾਰਗਾਂ ਨੂੰ ਅਪਣਾਇਆ ਜਾ ਸਕਦਾ ਹੈ। ਬਦਲਵੇਂ ਮਾਰਗ, ਮੈਟਰੋ ਦੇ ਬ੍ਰਿਗੇਡੀਅਰ ਹੋਸ਼ਿਆਰ ਸਿੰਘ, ਬਹਾਦਰਗੜ੍ਹ ਸਿਟੀ, ਪੰਡਤ ਸ਼੍ਰੀ ਰਾਮ ਸ਼ਰਮਾ ਅਤੇ ਟਿਕਰੀ ਬਾਰਡਰ ਸਟੇਸ਼ਨਾਂ ਦੇ ਪ੍ਰਦੇਸ਼ ਅਤੇ ਨਿਕਾਸ ਦੁਆਰ ਬੰਦ ਰਹਿਣਗੇ।
ਇਹ ਵੀ ਪੜ੍ਹੋ : ਲੋਕਤੰਤਰ ਦਾ ਮਜ਼ਾਕ ਬਣਾਏ ਜਾਣ ਤੋਂ ਬਾਅਦ ਕਿਸਾਨ ਅੰਦੋਲਨ ਲਈ ਰਾਜਨੀਤਕ ਸਮਰਥਨ ਲਿਆ : ਰਾਕੇਸ਼ ਟਿਕੈਤ
ਕਿਸਾਨੀ ਘੋਲ: ਨੀਤੀਆਂ ਬਣਾਉਂਦੇ ਸਮੇਂ ਇਤਿਹਾਸ ਜ਼ਰੂਰ ਪੜ੍ਹੇ ਸਰਕਾਰ
NEXT STORY