ਮੁਜ਼ੱਫਰਨਗਰ- ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਸੀਨੀਅਰ ਆਗੂ ਨਰੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਨਵੇਂ ਖੇਤੀ ਕਾਨੂੰਨਾਂ 'ਤੇ ਆਪਣੀ ਜਿੱਦ ਛੱਡ ਕੇ ਕਿਸਾਨਾਂ ਦੀ ਗੱਲ ਮੰਨਣ ਦੀ ਸਲਾਹ ਦਿੰਦੇ ਹੋਏ ਸੱਤਾਧਾਰੀ ਭਾਜਪਾ ਨੂੰ ਸ਼ਕਤੀ ਪ੍ਰਦਰਸ਼ਨ ਦੀ ਚੁਣੌਤੀ ਦਿੱਤੀ ਹੈ। ਟਿਕੈਤ ਨੇ ਸ਼ਨੀਵਾਰ ਨੂੰ ਮੁਜ਼ੱਫਰਨਗਰ 'ਚ ਆਯੋਜਿਤ ਕਿਸਾਨ ਪੰਚਾਇਤ ਤੋਂ ਵੱਖ ਗੱਲਬਾਤ 'ਚ ਤੰਜ਼ ਕੀਤਾ,''ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਭਾਜਪਾ ਇਕ ਤੀਰ ਨਾਲ ਕਈ ਨਿਸ਼ਾਨੇ ਸਾਧ ਰਹੀ ਹੈ।'' ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਜਿੱਦ ਛੱਡ ਕੇ ਕਿਸਾਨਾਂ ਦੀ ਗੱਲ ਮੰਨ ਲਵੇ। ਉਨ੍ਹਾਂ ਨੇ ਇਕ ਤਰ੍ਹਾਂ ਨਾਲ ਚੁਣੌਤੀ ਦਿੰਦੇ ਹੋਏ ਕਿਹਾ,''ਸਰਕਾਰ ਨੇ ਗਲਤ ਜਗ੍ਹਾ ਹੱਥ ਪਾ ਦਿੱਤਾ ਹੈ। ਇੱਥੇ ਉਸ ਦੀ ਗੱਲ ਦਾ ਕੋਈ ਅਸਰ ਨਹੀਂ ਪਵੇਗਾ।''
ਸਰਕਾਰ ਗੋਲੀ ਚਲਾਏਗੀ ਤਾਂ ਉਹ ਸਾਡੀ ਛਾਤੀ 'ਚ ਹੀ ਲੱਗੇਗੀ
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਗਣਤੰਤਰ ਦਿਵਸ, ਮੰਗਲਵਾਰ ਨੂੰ ਦਿੱਲੀ 'ਚ ਹੋਈ ਹਿੰਸਾ ਤੋਂ ਬਾਅਦ ਸ਼ਨੀਵਾਰ ਨੂੰ ਸਾਰੇ ਦਲਾਂ ਦੀ ਬੈਠਕ 'ਚ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਉਨ੍ਹਾਂ ਦੀ ਸਰਕਾਰ ਦਾ ਪ੍ਰਸਤਾਵ ਹਾਲੇ ਵੀ ਬਰਕਰਾਰ ਹੈ ਅਤੇ ਗੱਲਬਾਤ ਕਰਨ ਲਈ ਸਿਰਫ਼ ਸੰਪਰਕ ਕਰਨ ਭਰ ਦੀ ਜ਼ਰੂਰਤ ਹੈ। ਹਾਲਾਂਕਿ ਇਸ ਤੋਂ ਪਹਿਲਾਂ ਗਣਤੰਤਰ ਦਿਵਸ ਦੀ ਹਿੰਸਾ ਤੋਂ ਬਾਅਦ ਗਾਜ਼ੀਆਬਾਦ ਪ੍ਰਸ਼ਾਸਨ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਪ੍ਰਦਰਸ਼ਨ ਵਾਲੀ ਜਗ੍ਹਾ ਖਾਲੀ ਕਰਨ ਦਾ ਅਲਟੀਮੇਟਮ ਦੇ ਦਿੱਤਾ ਸੀ। ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਨਰੇਸ਼ ਟਿਕੈਤ ਨੇ ਕਿਹਾ,''ਸਰਕਾਰ ਸਾਨੂੰ ਕਮਜ਼ੋਰ ਨਾ ਮੰਨੇ। ਅਸੀਂ ਕਿਸੇ ਵੀ ਸੂਰਤ 'ਚ (ਕਾਨੂੰਨਾਂ ਨੂੰ ਵਾਪਸ ਲਏ ਜਾਣ ਤੋਂ ਘੱਟ 'ਤੇ) ਨਹੀਂ ਮੰਨਾਂਗੇ। ਸਰਕਾਰ ਗੋਲੀ ਚਲਾਏਗੀ ਤਾਂ ਉਹ ਸਾਡੀ ਛਾਤੀ 'ਚ ਹੀ ਲੱਗੇਗੀ, ਪਿੱਠ 'ਤੇ ਨਹੀਂ।''
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਬਦਲਿਆਂ ਮਾਹੌਲ, ਹੁਣ ਕਿਸਾਨ ਅੰਦੋਲਨ ਨੂੰ ਮਿਲੀ ਬ੍ਰਹਮਚਾਰੀ ਸੰਤਾਂ ਦੀ ਹਮਾਇਤ
ਅਸੀਂ ਸਰਕਾਰ ਨੂੰ ਹਰ ਜਗ੍ਹਾ ਫ਼ੇਲ ਕਰਾਂਗੇ
ਉਨ੍ਹਾਂ ਕਿਹਾ,''ਜਿੱਥੇ ਤੱਕ ਸ਼ਕਤੀ ਪ੍ਰਦਰਸ਼ਨ ਦੀ ਗੱਲ ਹੈ ਤਾਂ ਇਕ ਮੈਦਾਨ 'ਚ ਭਾਜਪਾ ਆਪਣੀ ਰੈਲੀ ਕਰ ਲਵੇ। ਅਗਲੇ ਦਿਨ ਉਸੇ ਮੈਦਾਨ 'ਚ ਅਸੀਂ ਆਪਣਾ ਪ੍ਰੋਗਰਾਮ ਕਰਾਂਗੇ। ਜਿੱਥੇ ਭਾਜਪਾ ਦੀ ਪੂਰੀ ਤਾਕਤ ਹੋਵੇ, ਉੱਤਰ ਪ੍ਰਦੇਸ਼ 'ਚ ਰੱਖ ਲਵੋ ਜਾਂ ਹਰਿਆਣਾ 'ਚ ਰੱਖ ਲਵੋ, ਉੱਥੇ ਭਾਜਪਾ ਆਪਣਾਸ਼ਕਤੀ ਪ੍ਰਦਰਸ਼ਨ ਕਰੇ, ਉਦੋਂ ਸਰਕਾਰ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਲੱਗ ਜਾਵੇਗਾ। ਅਸੀਂ ਉਸ ਨੂੰ ਹਰ ਜਗ੍ਹਾ ਫ਼ੇਲ ਕਰ ਦੇਵਾਂਗੇ।''
ਸਾਰੇ ਭਾਰਤ 'ਚ ਅੱਜ ਚਿੰਗਾੜੀ ਹੈ
ਭਾਜਪਾ ਅਤੇ ਉੱਤਰ ਪ੍ਰਦੇਸ਼ ਸਰਕਾਰ 'ਤੇ ਤੰਜ ਕੱਸਦੇ ਹੋਏ ਟਿਕੈਤ ਨੇ ਕਿਹਾ,''ਭਾਜਪਾ ਸਰਕਾਰ ਦੇ ਉੱਤਰ ਪ੍ਰਦੇਸ਼ 'ਚ 4 ਸਾਲ ਹੋ ਗਏ ਪਰ ਉਸ ਨੇ 10 ਰੁਪਏ ਹੀ ਗੰਨਾ ਮੁੱਲ ਵਧਾਇਆ ਹੈ। ਸਾਨੂੰ ਤਾਂ ਹੁਣ ਅਜਿਹਾ ਲੱਗਦਾ ਹੈ ਕਿ ਹਾਥੀ ਦੇ ਦੰਦ ਖਾਣ ਦੇ ਕੁਝ ਹੋਰ ਹਨ, ਦਿਖਾਉਣ ਦੇ ਕੁਝ ਹੋਰ। ਪ੍ਰਦੇਸ਼ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ, ਸਾਨੂੰ ਕੋਈ ਫ਼ਾਇਦਾ ਹੋਣ ਵਾਲਾ ਨਹੀਂ ਹੈ। ਕਿਸਾਨਾਂ ਨੇ ਮਨ ਬਣਾ ਲਿਆ ਹੈ। ਅਸੀਂ ਆਪਣੇ ਤਰੀਕੇ ਨਾਲ ਦੇਖਾਂਗੇ। ਸਾਨੂੰ ਸਰਕਾਰ ਤੋਂ ਮੁਕੱਦਮਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਣ ਵਾਲਾ ਹੈ।'' ਉਨ੍ਹਾਂ ਨੇ ਚਿਤਾਵਨੀ ਭਰੇ ਲਹਿਜੇ 'ਚ ਕਿਹਾ,''ਅਜਿਹਾ ਗਰਮਾਹਟ ਦਾ ਮਾਹੌਲ ਹੈ ਕਿ ਕੁਝ ਵੀ ਹੋ ਸਕਦਾ ਹੈ। ਸਾਰੇ ਭਾਰਤ 'ਚ ਅੱਜ ਚਿੰਗਾੜੀ ਹੈ। ਬੰਗਾਲ ਦੀਆਂ ਚੋਣਾਂ ਹਨ, ਉਸ ਚੋਣਾਂ ਦਾ ਧਿਆਨ ਕਰਾਂਗੇ। ਹਰ ਸਾਲ ਇਕ-2 ਸੂਬਿਆਂ 'ਚ ਚੋਣਾਂ ਹਨ, ਇਹ ਕੀ ਕਰਨਗੇ।''
ਇਹ ਵੀ ਪੜ੍ਹੋ : ਜੇਕਰ ਸਰਕਾਰ ਦੀਆਂ ਵਧੀਕੀਆਂ ਨਾ ਰੁੱਕੀਆਂ ਤਾਂ ਹੋਵੇਗਾ ਦੇਸ਼ ਪੱਧਰ ਦਾ ਅੰਦੋਲਨ : ਕਿਸਾਨ ਮੋਰਚਾ
ਕੁਵੈਤ ਪੁੱਜੀ ਭਾਰਤ ਦੇ ਕੋਰੋਨਾ ਟੀਕਿਆਂ ਦੀ ਪਹਿਲੀ ਖੇਪ, ਵਿਦੇਸ਼ ਮੰਤਰੀ ਨੇ ਦਿੱਤੀ ਜਾਣਕਾਰੀ
NEXT STORY