ਨਵੀਂ ਦਿੱਲੀ— ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਸੜਕਾਂ 'ਤੇ ਡਟੇ ਹਨ ਅਤੇ ਉਨ੍ਹਾਂ ਦਾ ਹੌਂਸਲਾ ਵੇਖਣ ਵਾਲਾ ਹੈ। ਆਪਣੇ ਹੱਕਾਂ ਦੀ ਲੜਾਈ ਲਈ ਕਿਸਾਨ ਸੜਕਾਂ 'ਤੇ ਹਨ ਅਤੇ ਇਹ ਲੜਾਈ ਹੁਣ ਇਕੱਲੇ ਕਿਸਾਨ ਦੀ ਲੜਾਈ ਨਹੀਂ ਸਗੋਂ ਹਰ ਆਮ ਬੰਦੇ ਦੀ ਲੜਾਈ ਬਣ ਗਈ ਹੈ। ਪੂਰੀ ਦੁਨੀਆ ਨੂੰ ਰਜਾਉਣ ਵਾਲਾ ਅੰਨਦਾਤਾ ਆਪਣੇ ਹੱਕਾਂ ਲਈ ਲੜ ਰਿਹਾ ਹੈ। ਕਿਸਾਨ ਅੰਦੋਲਨ ਵਿਚ ਜਿੱਥੇ ਬੱਚੇ, ਬਜ਼ੁਰਗ ਸ਼ਾਮਲ ਹਨ। ਉੱਥੇ ਹੀ ਇਸ ਅੰਦੋਲਨ ਦਾ ਹਿੱਸਾ ਨੌਜਵਾਨ ਪੀੜ੍ਹੀ ਵੀ ਬਣ ਰਹੀ ਹੈ, ਜਿਸ ਦਾ ਇਕ ਉਦਾਹਰਣ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰ ਨਾਲ ਬੈਠਕ ਤੋਂ ਪਹਿਲਾਂ ਬੋਲੇ ਕਿਸਾਨ ਨੇਤਾ- ਅੱਜ ਹੋਵੇਗੀ ਆਰ-ਪਾਰ ਦੀ ਲੜਾਈ
ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨਾਂ ਦੀ ਹਿਮਾਇਤ 'ਚ ਦਿੱਲੀ ਦੇ ਟਿਕਰੀ ਬਾਰਡਰ 'ਤੇ ਨੌਜਵਾਨ ਡਟੇ ਹਨ। ਇਹ ਨੌਜਵਾਨ ਪੰਜਾਬ ਯੂਨੀਵਰਸਿਟੀ ਤੋਂ ਪਾਸ ਆਊਟ ਹੋਏ ਹਨ। ਕਿਸਾਨ ਅੰਦੋਲਨ 'ਚ ਨਵਾਂ ਰੰਗ ਵੇਖਣ ਨੂੰ ਮਿਲਿਆ ਹੈ। ਨੌਜਵਾਨ ਹੁਣ ਕੇਂਦਰ ਨੂੰ ਕਲਮ ਨਾਲ ਜਵਾਬ ਦੇ ਰਹੇ ਹਨ। ਦਰਅਸਲ ਕੁਝ ਸ਼ਰਾਰਤੀ ਅਨਸਰਾਂ ਵਲੋਂ ਧਰਨੇ 'ਤੇ ਡਟੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਠੰਡੀਆਂ ਰਾਤਾਂ 'ਚ ਵੀ ਨਹੀਂ ਡੋਲੇ ਸੰਘਰਸ਼ੀ ਕਿਸਾਨ, ਇੰਝ ਕੱਟ ਰਹੇ ਨੇ ਰਾਤਾਂ (ਵੇਖੋ ਤਸਵੀਰਾਂ)
ਇਸ ਗੱਲ ਦੇ ਰੋਹ 'ਚ ਨੌਜਵਾਨ ਨੇ ਕਲਮ ਦਾ ਸਹਾਰਾ ਲਿਆ ਅਤੇ ਲਿਖਿਆ ਕਿ- ''ਅਸੀਂ ਅੱਤਵਾਦੀ ਨਹੀਂ ਕਿਸਾਨ ਹਾਂ।'' ਇਸ ਤੋਂ ਇਲਾਵਾ ''ਅਣਖੀ ਲੋਕ ਹੀ ਸੰਘਰਸ਼ ਦਾ ਮਤਲਬ ਸਮਝਦੇ ਹਨ, ਜਿਨ੍ਹਾਂ ਦੀਆਂ ਜਮੀਰਾਂ ਮਰੀਆਂ, ਉਹ ਗੁਲਾਮ ਹੁੰਦੇ ਹਨ।'' ਇਸ ਤਰ੍ਹਾਂ ਦੇ ਸਿਰਲੇਖ ਲਿਖੇ ਪੋਸਟਰ ਨੌਜਵਾਨ ਵਲੋਂ ਤਿੰਨ ਭਸ਼ਾਵਾਂ- ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ 'ਚ ਲਿਖੇ ਗਏ ਹਨ।
ਇਹ ਵੀ ਪੜ੍ਹੋ : ਕਿਸਾਨਾਂ ਨੇ 8 ਦਸੰਬਰ ਨੂੰ ਕੀਤਾ ਭਾਰਤ ਬੰਦ ਦਾ ਐਲਾਨ
ਨੌਜਵਾਨ ਰੌਬਿਕ ਭਾਗਸਰ ਵਾਸੀ ਮੁਕਤਸਰ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨਾ ਹੈ। ਰੌਬਿਨ ਮੁਤਾਬਕ ਉਹ ਕਲਮ ਰਾਹੀਂ ਕੇਂਦਰ 'ਤੇ ਵਾਰ ਕਰਨਾ ਚਾਹੁੰਦੇ ਹਨ, ਜੋ ਉਹ ਕਰ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ 'ਤੇ ਲੱਗ ਰਹੀਆਂ ਤੌਹਮਤਾਂ 'ਤੇ ਵੀ ਕਲਮ ਜ਼ਰੀਏ ਆਪਣਾ ਪੱਖ ਰੱਖ ਰਹੇ ਹਨ।
ਨੋਟ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹੁਣ 'ਕਲਮ' ਦਾ ਸਹਾਰਾ, ਕੁਮੈਂਟ ਬਾਕਸ 'ਚ ਦਿਓ ਰਾਇ
ਕਿਸਾਨ ਅੰਦੋਲਨ: ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 5ਵੇਂ ਦੌਰ ਦੀ ਬੈਠਕ ਸ਼ੁਰੂ
NEXT STORY