ਨਵੀਂ ਦਿੱਲੀ- ਕੇਂਦਰ ਵਲੋਂ ਬਣਾਏ ਗਏ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿਛਲੇ ਲਗਭਗ 3 ਮਹੀਨਿਆਂ ਤੋਂ ਕਿਸਾਨਾਂ ਵਲੋਂ ਜਾਰੀ ਪ੍ਰਦਰਸ਼ਨ ਦਿੱਲੀ 'ਚ ਹੁਣ ਕੇਂਦਰ ਸਰਕਾਰ ਵਿਰੁੱਧ ਉਬਲ ਰਿਹਾ ਹੈ। ਇਸੇ ਕਾਰਨ ਸਿੰਘੂ ਬਾਰਡਰ ਕਿਸਾਨਾਂ ਨੇ ਪੁਲਸ ਦੇ ਬੈਰੀਕੇਡਜ਼ ਲੰਘਣ ਲਈ ਰਾਤੋ-ਰਾਤ ਪੰਜਾਬ ਤੋਂ 40-50 ਘੋੜੇ ਮੰਗਵਾਏ ਹਨ। ਇਹ ਘੋੜੇ ਟਰੱਕਾਂ 'ਚ ਲਿਆਂਦੇ ਗਏ ਹਨ, ਜਿਨ੍ਹਾਂ ਨਾਲ ਪੰਜਾਬ ਦੇ ਕਈ ਲੋਕ ਵੀ ਪਹੁੰਚੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਸ ਦੀ ਸਖ਼ਤ ਸੁਰੱਖਿਆ ਨੂੰ ਦੇਖਦੇ ਹੋਏ ਇਹ ਘੋੜੇ ਮੰਗਵਾਏ ਗਏ ਹਨ। ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਇਨ੍ਹਾਂ ਘੋੜਿਆਂ ਦੀ ਮਦਦ ਨਾਲ ਬੈਰੀਕੇਡਜ਼ ਨੂੰ ਲੰਘ ਕੇ ਦਿੱਲੀ 'ਚ ਦਾਖ਼ਲ ਹੋਵਾਂਗੇ। ਜ਼ਰੂਰਤ ਪੈਣ 'ਤੇ ਹੋਰ ਵੀ ਘੋੜੇ ਪੰਜਾਬ ਤੋਂ ਮੰਗਵਾਏ ਜਾਣਗੇ।
ਇਹ ਵੀ ਪੜ੍ਹੋ : ਸਿਰਸਾ ਨੇ ਕੰਗਨਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ, ਕਿਹਾ- ਬਿਨਾਂ ਸ਼ਰਤ ਮੰਗੋ ਮੁਆਫ਼ੀ
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਸਾਨਾਂ ਦੇ ਪ੍ਰਤੀਨਿਧੀਆਂ ਨਾਲ ਚੌਥੇ ਦੌਰ ਦੀ ਗੱਲਬਾਤ ਕੀਤੀ। ਦੋਹਾਂ ਪੱਖਾਂ 'ਚ ਬੈਠਕ 8 ਘੰਟਿਆਂ ਤੱਕ ਚੱਲੀ ਪਰ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ। ਸਰਕਾਰ ਨੇ ਇਕ ਵਾਰ ਫਿਰ ਅਗਲੇ ਦੌਰ ਦੀ ਵਾਰਤਾ ਲਈ ਕਿਸਾਨਾਂ ਨੂੰ 5 ਦਸੰਬਰ ਨੂੰ ਬੁਲਾਇਆ ਹੈ। ਬੈਠਕ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ 'ਚ ਸੋਧ ਸਾਨੂੰ ਮਨਜ਼ੂਰ ਨਹੀਂ ਹੈ, ਅਸੀਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਕੀਤੇ ਜਾਣ ਨਾਲ ਹੀ ਮੰਨਾਂਗੇ।
ਇਹ ਵੀ ਪੜ੍ਹੋ : ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਿੰਘੂ ਬਾਰਡਰ 'ਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ
ਨੋਟ : ਕਿਸਾਨਾਂ ਨੇ ਪੰਜਾਬ ਤੋਂ ਮੰਗਵਾਏ ਘੋੜੇ, ਕੁਮੈਂਟ ਬਾਕਸ 'ਚ ਇਸ ਬਾਰੇ ਦੱਸੋ ਆਪਣੀ ਰਾਏ
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਜੋਸ਼ ਭਰਨ ਲਈ ਪੰਜਾਬੀ ਗਾਇਕਾਂ ਨੇ ਬਣਾਏ ਗੀਤ (ਵੇਖੋ ਵੀਡੀਓ)
NEXT STORY