ਨਵੀਂ ਦਿੱਲੀ— ਕਿਸਾਨ ਅੰਦੋਲਨ ਨੇ ਵੱਖ-ਵੱਖ ਧਰਮਾਂ ਨੂੰ ਏਕਤਾ ਦੇ ਸੂਤਰ 'ਚ ਪਿਰੋਣ ਦਾ ਕੰਮ ਕੀਤਾ ਹੈ। ਦਿੱਲੀ-ਹਰਿਆਣਾ ਨਾਲ ਲੱਗਦੀ ਸਿੰਘੂ ਸਰਹੱਦ 'ਤੇ ਵੱਡੀ ਗਿਣਤੀ ਵਿਚ ਕਿਸਾਨ ਡਟੇ ਹਨ। ਇਹ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦਰਮਿਆਨ ਇਕ ਖੂਬਸੂਰਤ ਤਸਵੀਰ ਵੇਖਣ ਨੂੰ ਮਿਲ ਹੈ, ਜੋ ਕਿ ਭਾਈਚਾਰਕ ਸਾਂਝ ਨੂੰ ਬਿਆਨ ਕਰਦੀ ਹੈ, ਜਿੱਥੇ ਸਿੱਖ ਅਤੇ ਮੁਸਲਮਾਨ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਿਹਾ ਹੈ। ਕਹਿਣ ਦਾ ਭਾਵ ਮੁਸਲਮਾਨ ਨਮਾਜ਼ ਅਦਾ ਕਰ ਰਹੇ ਹਨ ਅਤੇ ਸਿੱਖ ਅਰਦਾਸ ਕਰ ਕਰ ਰਹੇ ਹਨ। ਇਸ ਤਸਵੀਰ 'ਚ ਜਿੱਥੇ ਮੁਸਲਮਾਨ ਹੇਠਾਂ ਬੈਠ ਕੇ ਨਮਾਜ਼ ਅਦਾ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਸਿੱਖ ਹੱਥ ਜੋੜ ਕੇ ਅਰਦਾਸ ਕਰ ਰਹੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਦਾ ਸਿਦਕ ਤੇ ਹੌਂਸਲਾ : ‘ਅਸੀਂ ਵੱਡੇ ਦਿਲਾਂ ਵਾਲੇ, ਕਦੇ ਨਹੀਓਂ ਡੋਲਦੇ’ (ਵੇਖੋ ਤਸਵੀਰਾਂ)
ਇਸ ਖੂਬਸੂਰਤ ਤਸਵੀਰ ਨੂੰ ਵੇਖਣ ਕੇ ਸਭ ਵਹਿਮ-ਭਰਮ ਅਤੇ ਭੁਲੇਖੇ ਦੂਰ ਹੋ ਗਏ ਹਨ ਕਿ ਸਿੱਖ, ਹਿੰਦੂ, ਮੁਸਲਮਾਨ ਵੱਖਰੇ ਨਹੀਂ ਹਨ, ਹੱਕਾਂ ਦੀ ਲੜਾਈ ਵਿਚ ਉਹ ਇਕਜੁੱਟ ਅਤੇ ਇਕਮੁੱਠ ਹੋ ਕੇ ਖੜ੍ਹੇ ਹਨ। ਭਾਵੇਂ ਇਹ ਲੜਾਈ ਕਿਸਾਨ ਦੀ ਹੈ ਪਰ ਇਸ ਤਰ੍ਹਾਂ ਦੀ ਸਾਂਝ ਵੇਖ ਕੇ ਜਾਪਦਾ ਹੈ ਕਿ ਕਿਸਾਨ ਇਕੱਲਾ ਨਹੀਂ ਹੈ, ਉਸ ਨਾਲ ਹਰ ਧਰਮ ਦਾ ਵਿਅਕਤੀ ਜੁੜਿਆ ਹੈ।
ਇਹ ਵੀ ਪੜ੍ਹੋ: 8 ਦਸੰਬਰ ਨੂੰ ਭਾਰਤ ਬੰਦ, ਕਿਸਾਨਾਂ ਦਾ ਐਲਾਨ- ਹੁਣ ਮੋਦੀ ਸੁਣੇ ਸਾਡੀ 'ਮਨ ਕੀ ਬਾਤ'
ਇਹ ਵੀ ਪੜ੍ਹੋ: 8 ਦਸੰਬਰ ਭਾਰਤ ਬੰਦ: ਨਾ ਮਿਲੇਗੀ ਸਬਜ਼ੀ ਤੇ ਨਾ ਮਿਲੇਗਾ ਦੁੱਧ
ਦੱਸਣਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 12ਵਾਂ ਦਿਨ ਹੈ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ, ਜਿਸ ਲਈ 8 ਦਸੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਭਾਰਤ ਬੰਦ ਤੋਂ ਪਹਿਲਾਂ ਕਿਸਾਨਾਂ ਦਾ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਉੱਥੇ ਹੀ ਸਰਕਾਰ ਲਗਾਤਾਰ ਮੰਥਨ 'ਚ ਜੁੱਟੀ ਹੈ ਕਿ ਕਿਸਾਨ ਨੂੰ ਕਿਵੇਂ ਮਨਾਇਆ ਜਾਵੇ। ਕਿਸਾਨਾਂ ਨੂੰ ਹੁਣ ਸਿਆਸੀ ਦਲਾਂ, ਫਿਲਮੀ ਹਸਤੀਆਂ, ਕਲਾਕਾਰਾਂ ਸਮੇਤ ਸਮਾਜ ਦੇ ਵੱਖ-ਵੱਖ ਤਬਕਿਆਂ ਦਾ ਸਾਥ ਮਿਲ ਰਿਹਾ ਹੈ। ਦਿੱਲੀ ਦੇ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ।
ਇਹ ਵੀ ਪੜ੍ਹੋ: ਦਿੱਲੀ 'ਚ ਕਿਸਾਨਾਂ ਦਾ ਅੰਦੋਲਨ ਜਾਰੀ, ਅੱਜ ਕਈ ਖਿਡਾਰੀ ਵਾਪਸ ਕਰਨਗੇ 'ਐਵਾਰਡ'
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਰਤ ਬੰਦ: ਜਾਣੋ ਅੱਜ 8 ਦਸੰਬਰ ਨੂੰ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ
NEXT STORY