ਚੰਡੀਗੜ੍ਹ - ਹਰਿਆਣਾ ਵਿੱਚ 15 ਅਗਸਤ ਨੂੰ ਕਿਸਾਨਾਂ ਨੇ ਟਰੈਕਟਰ ਪਰੇਡ ਦਾ ਐਲਾਨ ਕੀਤਾ ਹੋਇਆ ਹੈ। ਇਸ ਕੜੀ ਵਿੱਚ ਜੀਂਦ ਜ਼ਿਲ੍ਹੇ ਦੇ ਉਚਾਨਾ ਕਲਾਂ ਕਸਬੇ ਵਿੱਚ ਜਿੱਥੋਂ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵਿਧਾਇਕ ਵੀ ਹਨ, ਦੇ ਕਿਸਾਨਾਂ ਨੇ ਸ਼ਨੀਵਾਰ ਨੂੰ ਫਾਈਨਲ ਟਰੈਕਟਰ ਪਰੇਡ ਰਿਹਰਸਲ ਕੀਤੀ। ਖਾਸ ਗੱਲ ਇਹ ਰਹੀ ਕਿ ਜੀਂਦ-ਪਟਿਆਲਾ ਦਿੱਲੀ ਨੈਸ਼ਨਲ ਹਾਈਵੇਅ 'ਤੇ ਪਰੇਡ ਕੀਤੀ ਅਤੇ ਰਿਹਰਸਲ ਦੀ ਅਗਵਾਈ ਔਰਤਾਂ ਨੇ ਕੀਤੀ। ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ 15 ਅਗਸਤ ਨੂੰ ਟਰੈਕਟਰ ਪਰੇਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਹਿੱਸਾ ਲੈਣਗੇ।
ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਦੋ ਦਿਨਾਂ 'ਚ ਤੀਜਾ ਗ੍ਰਨੇਡ ਹਮਲਾ, CRPF ਦੇ ਕਾਫਿਲੇ 'ਤੇ ਸੁੱਟਿਆ ਬੰਬ, ਇੱਕ ਜਵਾਨ ਜਖ਼ਮੀ
ਨਿਊਜ਼ ਏਜੰਸੀ ਏ.ਐੱਨ.ਆਈ. ਦੀ ਜਾਣਕਾਰੀ ਮੁਤਾਬਕ, ਕਿਸਾਨ 15 ਅਗਸਤ ਨੂੰ ਜੀਂਦ ਦੇ ਉਚਾਨਾ ਕਲਾਂ ਵਿੱਚ ਵੱਡੀ ਟਰੈਕਟਰ ਪਰੇਡ ਕੱਢਣ ਦੀ ਤਿਆਰੀ ਵਿੱਚ ਹਨ। ਜਿਸ ਦੇ ਚੱਲਦੇ ਸ਼ਨੀਵਾਰ ਨੂੰ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਅਤੇ ਔਰਤਾਂ ਨੇ ਟਰੈਕਟਰ ਪਰੇਡ ਦੀ ਰਿਹਰਸਲ ਵੀ ਕੀਤੀ। ਰਿਹਰਸਲ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ 15 ਅਗਸਤ ਦੀ ਟਰੈਕਟਰ ਪਰੇਡ, ਕਿਸਾਨ ਅੰਦੋਲਨ ਨੂੰ ਮਜਬੂਤੀ ਪ੍ਰਦਾਨ ਕਰੇਗੀ।
ਇਹ ਵੀ ਪੜ੍ਹੋ - 75ਵਾਂ ਆਜ਼ਾਦੀ ਦਿਵਸ: PM ਮੋਦੀ ਲਹਿਰਾਉਣਗੇ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਹੋਵੇਗੀ ਫੁੱਲਾਂ ਦੀ ਵਰਖਾ
ਕਿਸਾਨਾਂ ਦਾ ਹਰ ਸਾਧਨ ਸੜਕ 'ਤੇ
ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਸਿੰਘ ਪਾਲਵਾਂ ਨੇ ਕਿਹਾ 15 ਅਗਸਤ ਨੂੰ ਕਿਸਾਨਾਂ ਦਾ ਹਰ ਸਾਧਨ ਸੜਕ 'ਤੇ ਹੋਵੇਗਾ। ਸਾਰੇ ਕਿਸਾਨ, ਕਿਸਾਨੀ ਵੇਸ਼ਭੂਸ਼ਾ ਅਤੇ ਖੇਤੀ ਸੰਦਾਂ ਨਾਲ ਨਜ਼ਰ ਆਣਗੇ। ਉਨ੍ਹਾਂ ਦੱਸਿਆ ਕਿ ਪ੍ਰਸਾਸ਼ਨ ਨੂੰ ਰੋਡ ਮੈਪ ਸੌਂਪ ਦਿੱਤਾ ਗਿਆ ਹੈ। ਮੁੱਖ ਥਾਵਾਂ ਤੋਂ ਹੁੰਦੇ ਹੋਏ ਪਰੇਡ ਉਚਾਨਾ ਕਲਾਂ ਦੀ ਕਪਾਸ ਮੰਡੀ ਵਿੱਚ ਸਮਾਪਤ ਕੀਤੀ ਜਾਵੇਗੀ। ਬਨਗਰ ਏਰੀਆ ਵਿੱਚ ਹੋ ਰਹੀ ਇਹ ਟਰੈਕਟਰ ਪਰੇਡ ਕਿਸਾਨ ਅੰਦੋਲਨ ਨੂੰ ਮਜਬੂਤ ਕਰੇਗੀ ਅਤੇ ਸਰਕਾਰ ਨੂੰ ਇਹ ਇੱਕ ਜਵਾਬ ਹੋਵੇਗਾ। ਜਿਸ ਤੋਂ ਬਾਅਦ ਪਤਾ ਚੱਲ ਜਾਵੇਗਾ ਕਿ ਕਿਸਾਨ ਹੁਣ ਵੀ ਓਨੀ ਮਜਬੂਤੀ ਨਾਲ ਅੰਦੋਲਨ ਵਿੱਚ ਸਰਗਰਮ ਹਨ।
ਇਹ ਵੀ ਪੜ੍ਹੋ - ਸਕੂਲ ਖੋਲ੍ਹਣ ਦੀ ਮੰਗ ਲੈ ਕੇ ਸੁਪਰੀਮ ਕੋਰਟ ਪਹੁੰਚਿਆ 12ਵੀਂ ਦਾ ਵਿਦਿਆਰਥੀ
ਤਾਮਿਲਨਾਡੂ ਤੋਂ ਦਿੱਲੀ ਪੁੱਜੇ 300 ਕਿਸਾਨ
ਉਥੇ ਹੀ 15 ਅਗਸਤ ਤੋਂ ਪਹਿਲਾਂ ਤਿੰਨ ਵੱਖ-ਵੱਖ ਟਰੇਨਾਂ ਤੋਂ ਸ਼ਨੀਵਾਰ ਨੂੰ ਕਰੀਬ 300 ਕਿਸਾਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਪੁੱਜੇ। ਜਾਣਕਾਰੀ ਮੁਤਾਬਕ, ਇਹ ਕਿਸਾਨ ਤਾਮਿਲਨਾਡੂ ਤੋਂ ਆਏ ਹਨ, ਜਿਨ੍ਹਾਂ ਨੂੰ ਪੁਲਸ ਨੇ ਬੱਸਾਂ ਵਿੱਚ ਬਿਠਾ ਕੇ ਸਿੰਘੁ ਬਾਰਡਰ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸਾਨ ਮਾਰਚ ਕਰਦੇ ਹੋਏ ਬਾਰਡਰ ਤੱਕ ਜਾਣਾ ਚਾਹੁੰਦੇ ਸਨ ਪਰ ਪੁਲਸ ਨੇ ਇਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
75ਵਾਂ ਆਜ਼ਾਦੀ ਦਿਵਸ: PM ਮੋਦੀ ਲਹਿਰਾਉਣਗੇ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਹੋਵੇਗੀ ਫੁੱਲਾਂ ਦੀ ਵਰਖਾ
NEXT STORY