ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ 'ਚ ਬੇਖ਼ੌਫ ਬਦਮਾਸ਼ਾਂ ਨੇ ਇਕ ਸਰਾਫਾ ਵਪਾਰੀ ਅਤੇ ਉਸ ਦੇ ਪੁੱਤਰ ਨੂੰ ਗੋਲੀ ਮਾਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਜ਼ਖਮੀਆਂ ਦੀਆਂ ਚੀਕਾਂ ਸੁਣ ਕੇ ਘਟਨਾ ਵਾਲੀ ਥਾਂ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਸਥਾਨਕ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਪਿਓ-ਪੁੱਤ ਨੂੰ ਬੀ. ਐੱਚ. ਯੂ. ਟਰਾਮਾ ਸੈਂਟਰ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁੱਤਰ ਆਰੀਅਨ ਦੀ ਖੱਬੀ ਲੱਤ 'ਚ ਗੋਲੀ ਲੱਗੀ ਹੈ ਜਦਕਿ ਪਿਤਾ ਦੀਪਕ ਸੋਨੀ (46) ਦੀ ਪਿੱਠ 'ਚ ਗੋਲੀ ਲੱਗੀ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਣੋ ਪੂਰਾ ਮਾਮਲਾ
ਦਰਅਸਲ ਸਰਾਫਾ ਵਪਾਰੀ ਨੂੰ ਬੀਤੇ ਦਿਨੀਂ ਗਹਿਣਿਆਂ ਦਾ ਆਰਡਰ ਮਿਲਿਆ ਸੀ, ਜਿਸ ਨੂੰ ਮੁੰਬਈ ਵਿਚ ਬਣਵਾਇਆ ਗਿਆ। ਗਹਿਣੇ ਤਿਆਰ ਹੋਣ ਤੋਂ ਬਾਅਦ ਦੀਪਕ 3 ਦਿਨ ਪਹਿਲਾਂ ਵਾਰਾਣਸੀ ਤੋਂ ਮੁੰਬਈ ਗਏ ਸਨ। ਉਹ ਐਤਵਾਰ ਸਵੇਰੇ ਟਰੇਨ ਰਾਹੀਂ ਵਾਰਾਣਸੀ ਪਹੁੰਚੇ। ਸਵੇਰੇ ਕਰੀਬ 4 ਵਜੇ ਵਾਰਾਣਸੀ ਪਹੁੰਚਣ ਤੋਂ ਬਾਅਦ ਦੀਪਕ ਨੇ ਆਪਣੇ ਪੁੱਤਰ ਆਰੀਅਨ ਨੂੰ ਸਟੇਸ਼ਨ 'ਤੇ ਲੈਣ ਲਈ ਬੁਲਾਇਆ। ਆਰੀਅਨ ਸਕੂਟੀ 'ਤੇ ਰੇਲਵੇ ਸਟੇਸ਼ਨ ਪਹੁੰਚਿਆ ਅਤੇ ਆਪਣੇ ਪਿਤਾ ਨੂੰ ਸਕੂਟੀ 'ਤੇ ਲੈ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ। ਵਾਪਸ ਪਰਤਦੇ ਸਮੇਂ ਪਿਓ-ਪੁੱਤਰ ਕਮੱਛਾ ਪੁੱਜੇ ਸਨ, ਜਿਸ ਦੌਰਾਨ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਬਦਮਾਸ਼ਾਂ ਨੇ ਗਹਿਣਿਆਂ ਨਾਲ ਭਰਿਆ ਬੈਗ ਖੋਹਣਾ ਸ਼ੁਰੂ ਕਰ ਦਿੱਤਾ। ਜਦੋਂ ਪੁੱਤਰ ਨੇ ਇਸ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਪਿਓ-ਪੁੱਤ ਨੂੰ ਗੋਲੀ ਮਾਰ ਦਿੱਤੀ ਅਤੇ ਸੋਨਾ ਖੋਹ ਕੇ ਫ਼ਰਾਰ ਹੋ ਗਏ।
ਘਟਨਾ ਬਾਰੇ ਬੋਲੇ ਪੁਲਸ ਅਧਿਕਾਰੀ
ਪੁਲਸ ਕਮਿਸ਼ਨਰ ਮੋਹਿਤ ਅਗਰਵਾਲ, ਡੀ. ਸੀ. ਪੀ. ਕਾਸ਼ੀ ਜ਼ੋਨ ਏ. ਸੀ. ਪੀ ਭੇਲੂਪੁਰ, ਇੰਸਪੈਕਟਰ ਭੇਲੂਪੁਰ, ਲੰਕਾ ਥਾਣਾ ਮੁਖੀ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੇ ਟਰਾਮਾ ਸੈਂਟਰ ਜਾ ਕੇ ਜ਼ਖਮੀਆਂ ਤੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ। ਸੀ. ਸੀ. ਟੀ. ਵੀ ਫੁਟੇਜ ਦੀ ਮਦਦ ਨਾਲ ਕ੍ਰਾਈਮ ਬ੍ਰਾਂਚ ਅਤੇ ਭੇਲੂਪੁਰ ਥਾਣੇ ਦੀ ਫੋਰਸ ਕਾਰ ਵਿਚ ਸਵਾਰ ਬਦਮਾਸ਼ਾਂ ਦੀ ਭਾਲ ਵਿਚ ਲੱਗੀ ਹੋਈ ਹੈ। ਦੋਸ਼ੀਆਂ ਦੀ ਭਾਲ ਲਈ ਪੁਲਸ ਟੀਮ ਤਾਇਨਾਤ ਕੀਤੀ ਗਈ ਹੈ। ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ। ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਔਰਤਾਂ ਦੇ ਖ਼ਾਤੇ 'ਚ 1000 ਰੁਪਏ ਮਿਲਣ ਸਬੰਧੀ ਵੱਡੀ ਅਪਡੇਟ, ਇੰਝ ਮਿਲੇਗਾ ਲਾਭ
NEXT STORY