ਫਰੀਦਾਬਾਦ - ਫਰੀਦਾਬਾਦ ਦੇ ਧੌਜ ਥਾਣਾ ਖੇਤਰ ਦੇ ਨੇਕਪੁਰ ਪਿੰਡ ਵਿਚ 32 ਸਾਲਾ ਇਕ ਵਿਅਕਤੀ ਕਰਮਵੀਰ ਨੇ 3 ਨਾਬਾਲਗ ਧੀਆਂ ਸਮੇਤ ਖੁਦਕੁਸ਼ੀ ਕਰ ਲਈ। ਸ਼ੁੱਕਰਵਾਰ ਅਲਸੁਬਹ ਲੱਗਭਗ 5 ਵਜੇ ਪਰਿਵਾਰ ਦੇ ਹੋਰ ਲੋਕਾਂ ਨੇ ਇਨ੍ਹਾਂ ਨੂੰ ਦੇਖਿਆ ਤਾਂ 8 ਸਾਲ ਦੀ ਨਿਸ਼ੂ ਅਤੇ 6 ਸਾਲ ਦੀ ਸ੍ਰਿਸ਼ਟੀ ਦੇ ਸਾਹ ਚੱਲ ਰਹੇ ਸਨ।
ਉਨ੍ਹਾਂ ਨੂੰ ਤੁਰੰਤ ਗੰਭੀਰ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਾਇਆ। ਉਥੇ ਕਰਮਵੀਰ ਅਤੇ 10 ਸਾਲ ਦੀ ਛਵੀ ਦੀ ਮੌਤ ਹੋ ਗਈ ਸੀ। ਇਲਾਜ ਦੌਰਾਨ ਸ੍ਰਿਸ਼ਟੀ ਨੂੰ ਵੀ ਬਚਾਇਆ ਨਹੀਂ ਸਕਿਆ। ਬੱਚਿਆਂ ਦਾ ਗਲਾ ਘੁੱਟਣ ਅਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਕਰਮਵੀਰ ਨੇ ਵੀਡੀਓ ਵੀ ਬਣਾਈ ਸੀ, ਜਿਸ ਵਿਚ ਉਸਨੇ ਆਪਣੀ ਪਤਨੀ ਚੰਚਲ, ਸੱਸ ਬਬੀਤਾ, ਸਾਲੀਆਂ ਜੋਤੀ, ਪੂਜਾ ਅਤੇ ਪਤਨੀ ਦੀ ਭੂਆ ਪੂਨਮ ’ਤੇ ਗੰਭੀਰ ਦੋਸ਼ ਲਗਾਏ ਹਨ।
ਕਰਮਵੀਰ ਨੇ ਦੋਸ਼ ਲਗਾਇਆ ਕਿ ਉਸਦੀ ਮੌਤ ਲਈ ਇਹੀ ਲੋਕ ਜ਼ਿੰਮੇਵਾਰ ਹਨ ਅਤੇ ਪੁਲਸ ਇਨ੍ਹਾਂ ਸਾਰਿਆਂ ਦੇ ਮੋਬਾਈਲ ਫੋਨਾਂ ਦੀ ਜਾਂਚ ਕਰੇ। ਪੁਲਸ ਮੁਤਾਬਕ ਪਹਿਲੀ ਨਜ਼ਰੇ ਮਾਮਲਾ ਪਰਿਵਾਰਕ ਵਿਵਾਦ ਅਤੇ ਮਾਨਸਿਕ ਤਣਾਅ ਦਾ ਲੱਗਦਾ ਹੈ। ਮ੍ਰਿਤਕ ਵੱਲੋਂ ਬਣਾਈ ਗਈ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ।
ਮਣੀਪੁਰ ’ਚ ਕੁਕੀ ਸੰਗਠਨ ਦੇ ਅਖੌਤੀ ਮੁਖੀ ਸਮੇਤ 4 ਅੱਤਵਾਦੀ ਗ੍ਰਿਫ਼ਤਾਰ
NEXT STORY