ਨਾਸਿਕ- ਇਕ ਬੇਹੱਦ ਅਨੋਖਾ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਿਤਾ ਨੇ ਪੁੱਤਰ ਦੀ ਹੋਣ ਵਾਲੀ ਪਤਨੀ ਯਾਨੀ ਕਿ ਮੰਗੇਤਰ ਨਾਲ ਖ਼ੁਦ ਹੀ ਵਿਆਹ ਕਰਵਾ ਲਿਆ। ਪਿਤਾ ਦੀ ਹਰਕਤ ਤੋਂ ਪੁੱਤਰ ਨੂੰ ਇੰਨਾ ਡੂੰਘਾ ਸਦਮਾ ਲੱਗਾ ਕਿ ਉਸ ਨੇ ਸੰਸਾਰਕ ਜੀਵਨ ਦਾ ਤਿਆਗ ਕਰਦਿਆਂ ਸੰਨਿਆਸ ਦਾ ਰਾਹ ਚੁਣ ਲਿਆ ਅਤੇ ਉਹ ਸਾਧੂ ਬਣ ਗਿਆ। ਇਹ ਮਾਮਲਾ ਮਹਾਰਾਸ਼ਟਰ ਦੇ ਨਾਸਿਕ ਦਾ ਹੈ, ਜੋ ਕਾਫੀ ਚਰਚਾ ਵਿਚ ਹੈ।
ਇਹ ਵੀ ਪੜ੍ਹੋ- ਬੰਦ ਕੀਤੇ ਗਏ 190 ਸਕੂਲ, ਸਰਕਾਰ ਦਾ ਵੱਡਾ ਫ਼ੈਸਲਾ
ਜਾਣਕਾਰੀ ਮੁਤਾਬਕ ਪੁੱਤਰ ਦਾ ਰਿਸ਼ਤਾ ਪੱਕਾ ਹੋ ਚੁੱਕਾ ਸੀ। ਦੋਹਾਂ ਘਰਾਂ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਵਿਆਹ ਤੋਂ ਪਹਿਲਾਂ ਤਮਾਮ ਰਸਮਾਂ ਨੂੰ ਪੂਰਾ ਕੀਤਾ ਜਾ ਰਿਹਾ ਸੀ। ਇਸ ਦਰਮਿਆਨ ਮੁੰਡੇ ਦੇ ਪਿਤਾ ਨੇ ਚੁਪ-ਚੁਪੀਤੇ ਮਹੂਰਤ ਤੋਂ ਪਹਿਲਾਂ ਹੀ ਪੁੱਤਰ ਦੀ ਹੋਣ ਵਾਲੀ ਪਤਨੀ ਨਾਲ ਵਿਆਹ ਕਰਵਾ ਲਿਆ। ਜਿਸ ਕੁੜੀ ਨੂੰ ਪੁੱਤਰ ਲਈ ਪਸੰਦ ਕੀਤਾ ਸੀ। ਉਸ ਨਾਲ ਮੁੰਡੇ ਦੇ ਪਿਤਾ ਨੂੰ ਪਿਆਰ ਹੋ ਗਿਆ ਸੀ। ਪੁੱਤਰ ਦਾ ਵਿਆਹ ਹੋਵੇ, ਇਸ ਤੋਂ ਪਹਿਲਾਂ ਮਹੂਰਤ ਦੀ ਉਡੀਕ ਕੀਤੇ ਬਿਨਾਂ ਹੀ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ- ਆ ਗਿਆ ਏਲੀਅਨ; ਕਰ ਰਿਹਾ ਲੋਕਾਂ 'ਤੇ ਹਮਲਾ, ਜਾਣੋ ਪੂਰੀ ਸੱਚਾਈ
ਐਨ ਮੌਕੇ ਵਿਆਹ ਨਾ ਹੋਣ ਸਕਣ ਕਾਰਨ ਸਦਮੇ ਵਿਚ ਮੁੰਡੇ ਨੇ ਸੰਨਿਆਸ ਦਾ ਵਿਕਲਪ ਚੁਣਿਆ। ਪਿਤਾ ਦੇ ਵਿਆਹ ਮਗਰੋਂ ਮੁੰਡੇ ਨੇ ਸਾਧੂ ਦਾ ਜੀਵਨ ਚੁਣ ਲਿਆ ਅਤੇ ਕੁਝ ਸਾਮਾਨ ਨਾਲ ਸੜਕ 'ਤੇ ਡੇਰਾ ਜਮਾ ਲਿਆ। ਪਰਿਵਾਰ ਦੇ ਲੋਕਾਂ ਨੇ ਦੂਜੀ ਥਾਂ ਵਿਆਹ ਕਰਵਾਉਣ ਅਤੇ ਪਿਤਾ ਤੋਂ ਵੱਖ ਰਹਿਣ ਦਾ ਵਿਕਲਪ ਦਿੱਤਾ ਪਰ ਮੁੰਡੇ ਨੇ ਸਾਧੂ ਬਣਨ ਦਾ ਹੀ ਫ਼ੈਸਲਾ ਕੀਤਾ। ਇਹ ਗੱਲ ਸਾਹਮਣੇ ਆਈ ਹੈ ਕਿ ਪੁੱਤਰ ਦੇ ਵਿਆਹ ਲਈ ਪਿਤਾ ਨੇ ਹੀ ਕੁੜੀ ਦੀ ਭਾਲ ਸ਼ੁਰੂ ਕੀਤੀ ਸੀ ਪਰ ਖ਼ੁਦ ਪਿਆਰ ਹੋ ਜਾਣ 'ਤੇ ਪਿਤਾ ਨੇ ਪੁੱਤਰ ਦੇ ਵਿਆਹ ਤੋਂ ਪਹਿਲਾਂ ਖੁਦ ਹੀ ਵਿਆਹ ਕਰਵਾ ਲਿਆ।
Fact Check: ਆਦਿੱਤਿਆ ਠਾਕਰੇ ਦੇ ਡਾਂਸ ਬਾਰ 'ਤੇ ਛਾਪੇਮਾਰੀ ਦਾ ਦਾਅਵਾ FAKE
NEXT STORY