ਬੁਲੰਦਸ਼ਹਿਰ— ਵਿਆਹ ਸਮਾਰੋਹ ਵਿਚ ਇਕ ਕੁੜੀ ਨੂੰ ਮਹਿੰਦੀ ਲਾਉਣੀ ਮਹਿੰਗੀ ਪੈ ਗਈ। ਘਟਨਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਹੈ, ਜਿੱਥੇ ਇਕ ਪਿਤਾ ਨੇ ਧੀ ਦੀ ਹੱਤਿਆ ਕਰ ਦਿੱਤੀ। ਦਰਅਸਲ 21 ਸਾਲਾ ਕੁਸੁਮ ਨਾਂ ਦੀ ਕੁੜੀ ਆਪਣੀ ਸਹੇਲੀ ਦੇ ਵਿਆਹ ਸਮਾਹੋਰ ਵਿਚ ਗਈ ਸੀ ਅਤੇ ਮਜ਼ਾਕ-ਮਜ਼ਾਕ ਵਿਚ ਸਹੇਲੀਆਂ ਨੇ ਉਸ ਨੂੰ ਮਹਿੰਦੀ ਅਤੇ ਹਲਦੀ ਲਾ ਦਿੱਤੀ। ਇਹ ਮਹਿੰਦੀ ਅਤੇ ਹਲਦੀ ਹੀ ਉਸ ਦੀ ਮੌਤ ਦਾ ਕਾਰਨ ਬਣ ਗਈ। ਪਿਤਾ ਨੇ ਸਮਝਿਆ ਕਿ ਧੀ ਨੇ ਲਵ ਮੈਰਿਜ ਕਰਵਾ ਲਈ ਹੈ। ਬਿਨਾਂ ਪੁੱਛੇ ਅਤੇ ਗੁੱਸੇ 'ਚ ਆ ਕੇ ਪਿਤਾ ਨੇ ਧੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਕੁਸੁਮ ਦੀ ਹੱਤਿਆ ਕਰਨ ਤੋਂ ਬਾਅਦ ਪਿਤਾ ਨੇ ਆਪਣੇ ਪੁੱਤਰ ਦੀ ਮਦਦ ਨਾਲ ਲਾਸ਼ ਨੂੰ ਗੁਲਾਵਠੀ ਥਾਣਾ ਖੇਤਰ ਦੇ ਜੰਗਲ 'ਚ ਸੁੱਟ ਦਿੱਤਾ। 5 ਨਵੰਬਰ ਨੂੰ ਪੁਲਸ ਨੂੰ ਕੁੜੀ ਦੀ ਲਾਸ਼ ਮਿਲੀ ਸੀ। ਲਾਸ਼ ਦੀ ਸ਼ਨਾਖਤ ਕਰਨਾ ਪੁਲਸ ਲਈ ਵੱਡੀ ਚੁਣੌਤੀ ਸਾਬਤ ਹੋਇਆ। ਆਲੇ-ਦੁਆਲੇ ਦੇ ਲੋਕ ਵੀ ਨਹੀਂ ਦੱਸ ਰਹੇ ਸਨ। ਜਿਸ ਤੋਂ ਬਾਅਦ ਪੁਲਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪਿਆ। ਲਾਸ਼ ਦੀ ਤਸਵੀਰ ਦੇਖ ਕੇ ਇਕ ਵਿਅਕਤੀ ਨੇ ਕਾਲ ਕਰ ਕੇ ਕੁਸੁਮ ਦੀ ਸ਼ਨਾਖਤ ਕੀਤੀ। ਪੁਲਸ ਨੇ ਕੁਸੁਮ ਦੇ ਪਿਤਾ ਰਾਮਜੀ ਲਾਲ ਨੂੰ ਲੱਭਦੇ ਹੋਏ ਘਰ ਪੁੱਜੀ ਤਾਂ ਉਨ੍ਹਾਂ ਨੇ ਧੀ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ। ਪਰਿਵਾਰ ਨੂੰ ਕੁੜੀ ਦੇ ਕੱਪੜੇ ਅਤੇ ਤਸਵੀਰ ਦਿਖਾਈ ਗਈ ਤਾਂ ਉਨ੍ਹਾਂ ਨੇ ਸ਼ਨਾਖਤ ਕਰ ਲਈ। ਰਾਮਜੀ ਲਾਲ ਨਾਲ ਗੱਲਬਾਤ ਦੌਰਾਨ ਪੁਲਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਪਿਤਾ ਨੇ ਸਾਰੀ ਕਹਾਣੀ ਦੱਸੀ। ਦੋਸ਼ੀ ਨੂੰ ਹੁਣ ਜੇਲ ਭੇਜ ਦਿੱਤਾ ਗਿਆ ਹੈ।
ਕੇਰਲ ਸਰਕਾਰ ਦੀ ਨਵੀ ਪਹਿਲ, ਸਕੂਲਾਂ ’ਚ ਸ਼ੁਰੂ ਕੀਤੀ ਵਾਟਰ ਬ੍ਰੇਕ
NEXT STORY