ਆਸਾਮ- ਭਿਆਨਕ ਹੜ੍ਹ ਕਰਨ ਜਿੱਥੇ ਆਸਾਮ 'ਚ ਹਾਲਾਤ ਮਾੜੇ ਹਨ, ਉੱਥੇ ਹੀ ਸੋਸ਼ਲ ਮੀਡੀਆ 'ਤੇ ਦਿਲ ਨੂੰ ਛੂਹ ਲੈਣ ਵਾਲਾ ਇਕ ਵੀਡੀਓ ਸਾਹਮਣੇ ਆਇਆ ਹੈ। ਦਰਅਸਲ ਇਸ ਵੀਡੀਓ 'ਚ ਇਕ ਪਿਤਾ ਭਿਆਨਕ ਹੜ੍ਹ ਦਰਮਿਆਨ ਆਪਣੇ ਨਵਜਨਮੇ ਬੱਚੇ ਨੂੰ ਇਕ ਟੋਕਰੀ 'ਚ ਲੈ ਕੇ ਲੱਕ ਤੱਕ ਪਾਣੀ 'ਚ ਡੁੱਬ ਸੜਕ ਪਾਰ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਇਸ ਸ਼ਖਸ ਦੀ ਤੁਲਨਾ ਸ਼੍ਰੀਕ੍ਰਿਸ਼ਨ ਅਤੇ ਵਾਸੂਦੇਵ ਨਾਲ ਕਰ ਰਹੇ ਹਨ। ਉੱਥੇ ਹੀ ਕਈ ਲੋਕਾਂ ਨੇ ਇਸ ਨੂੰ ਫਾਦਰਜ਼ ਡੇਅ ਵੀ ਕਿਹਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਆਸਾਮ ਦੇ ਕਈ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ, ਜਿਸ ਕਾਰਨ ਕਈ ਘਰ ਨਸ਼ਟ ਹੋ ਗਏ ਹਨ ਅਤੇ ਅਜਿਹੇ 'ਚ ਲੋਕ ਸੁਰੱਖਿਅਤ ਥਾਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫ਼ੋਰਸ ਦੀ ਟੀਮ ਲਗਾਤਾ ਕੰਮ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਇਹ ਦੇਖਿਆ ਗਿਆ ਹੈ ਕਿ ਕਿਵੇਂ ਇਕ ਪਿਤਾ ਲੱਕ ਤੱਕ ਹੜ੍ਹ ਦੇ ਪਾਣੀ ਨੂੰ ਝੱਲਦੇ ਹੋਏ ਆਪਣੇ ਬੱਚੇ ਨੂੰ ਸੁਰੱਖਿਅਤ ਲੈ ਕੇ ਅੱਗੇ ਵਧ ਰਿਹਾ ਹੈ, ਜੋ ਦਿਲ ਛੂਹ ਲੈਣ ਵਾਲਾ ਪਲ ਹੈ। ਇਸ ਵੀਡੀਓ ਨੂੰ ਲੋਕ ਜੰਮ ਕੇ ਸ਼ੇਅਰ ਵੀ ਕਰ ਰਹੇ ਹਨ। ਦੱਸਣਯੋਗ ਹੈ ਕਿ ਹੜ੍ਹ ਕਾਰਨ ਆਸਾਮ 'ਚ ਹੁਣ ਤੱਕ 36 'ਚੋਂ 32 ਜ਼ਿਲ੍ਹਿਆਂ 'ਚ 47 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ, ਸੂਬੇ 'ਚ ਹੜ੍ਹ ਅਤੇ ਜ਼ਮੀਨ ਖਿੱਸਕਣ 'ਚ 80 ਲੋਕਾਂ ਤੋਂ ਵੱਧ ਦੀ ਮੌਤ ਹੋ ਚੁਕੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਯੋਜਨਾ ਪੂਰੇ ਦੇਸ਼ ’ਚ ਲਾਗੂ, ਹੁਣ ਕਿਸੇ ਵੀ ਸੂਬੇ ’ਚ ਲੈ ਸਕਦੇ ਹੋ ਸਸਤਾ ਅਨਾਜ
NEXT STORY