ਨਵੀਂ ਦਿੱਲੀ- ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਮੰਦਰਾਂ 'ਚ ਜਾਣ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਰੱਬ ਉਹ ਸਾਰੇ ਲੋਕਾਂ ਨੂੰ ਪਛਾਣਦੇ ਹਨ, ਜੋ ਪ੍ਰੀਖਿਆ ਦੇ ਸਮੇਂ ਮੰਦਰਾਂ 'ਚ ਜਾਂਦੇ ਹਨ। ਜੋ ਬੱਚੇ ਪ੍ਰੀਖਿਆ ਦੀ ਤਿਆਰੀ ਨਹੀਂ ਕਰਦੇ, ਉਨ੍ਹਾਂ ਨੂੰ ਪ੍ਰੀਖਿਆ ਤੋਂ ਡਰ ਲੱਗਦਾ ਹੈ ਅਤੇ ਉਹ ਮੰਦਰ ਜਾਂਦੇ ਹਨ। ਇਸ ਤਰ੍ਹਾਂ ਦੇ ਬੱਚੇ ਸਿਰਫ ਇਕ ਮੰਦਰ 'ਚ ਨਹੀਂ ਜਾਂਦੇ, ਸਗੋਂ ਕਈ ਮੰਦਰਾਂ 'ਚ ਜਾਂਦੇ ਹਨ। ਇਥੋਂ ਤੱਕ ਕਿ ਮਸਜਿਦ ਅਤੇ ਗੁਰਦੁਆਰੇ ਵੀ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਵੀ ਇਹੋ ਸਥਿਤੀ ਹੈ। ਕਰਨਾਟਕ ਚੋਣਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ ਆਪਣੇ ਕਰਨਾਟਕ ਦੌਰੇ ਦੌਰਾਨ ਮੰਦਰਾਂ 'ਚ ਜਾ ਰਹੇ ਹਨ। ਇਸ 'ਤੇ ਰਮਨ ਸਿੰਘ ਨੇ ਉਨ੍ਹਾਂ 'ਤੇ ਇਹ ਟਿੱਪਣੀ ਕੀਤੀ ਹੈ।
ਰਮਨ ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ ਸਮੇਤ ਕਾਂਗਰਸ ਦੀ ਵੀ ਚੋਣਾਂ ਨੂੰ ਲੈ ਕੇ ਕੋਈ ਤਿਆਰੀ ਨਹੀਂ ਹੈ। ਇਸ ਲਈ ਉਹ ਘਬਰਾਏ ਹਨ ਅਤੇ ਮੰਦਰਾਂ ਦੇ ਚੱਕਰ ਕੱਟ ਰਹੇ ਹਨ। ਰਮਨ ਸਿੰਘ ਨੇ ਦੱਸਿਆ ਕਿ ਅਜਿਹੇ ਮਤਬਲੀ ਸ਼ਰਧਾਲੂ ਨੂੰ ਰੱਬ ਚੰਗੀ ਤਰ੍ਹਾਂ ਪਛਾਣਦੇ ਹਨ। ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਅਜਿਹੇ ਸ਼ਰਧਾਲੂਆਂ ਨੂੰ ਰੱਬ ਗੁਜਰਾਤ ਚੋਣਾਂ 'ਚ ਸਬਕ ਸਿਖਾ ਚੁੱਕੇ ਹਨ।
ਪਾਕਿ ਦੇ ਭਾਰਤ ਨਾਲ ਖਰਾਬ ਰਿਸ਼ਤਿਆਂ ਦਾ ਨਤੀਜਾ ਭੁਗਤ ਰਹੇ ਛੱਤੀਸਗੜ੍ਹ ਦੇ ਆਦਿਵਾਸੀ
NEXT STORY