ਰਾਏਪੁਰ— ਛੱਤੀਸਗੜ੍ਹ ਦੇ ਆਦਿਵਾਸੀ ਪਾਕਿ ਦੇ ਭਾਰਤ ਨਾਲ ਖਰਾਬ ਰਿਸ਼ਤਿਆਂ ਦਾ ਨਤੀਜਾ ਭੁਗਤ ਰਹੇ ਹਨ ਕਿਉਂਕਿ ਪਾਕਿ ਦੇ ਖਰਾਬ ਰਿਸ਼ਤਿਆਂ ਕਾਰਨ ਉਨ੍ਹਾਂ ਦਾ ਪਾਕਿਸਤਾਨ 'ਚ ਇਮਲੀ ਦਾ ਨਿਰਯਾਤ ਬੰਦ ਹੋ ਗਿਆ ਹੈ, ਜਿਸ ਕਾਰਨ ਛੱਤੀਸਗੜ੍ਹ ਦੇ ਜੰਗਲਾਂ 'ਚ ਇਮਲੀ ਨੂੰ ਇੱਕਠਾ ਕਰਨ ਵਾਲੇ ਅਤੇ ਉਸ ਦੀ ਪੈਦਾਵਾਰ ਕਰਨ ਵਾਲੇ ਆਦਿਵਾਸੀਆਂ ਦੀ ਆਰਥਿਕ ਹਾਲਤ ਬਹੁਤ ਹੀ ਮੰਦੀ ਹੁੰਦੀ ਜਾ ਰਹੀ ਹੈ। ਸਥਾਨਕ ਬਾਜ਼ਾਰ 'ਚ ਇਮਲੀ ਦਾ ਮੁੱਲ 20 ਰੁਪਏ ਕਿਲੋ ਤਕ ਆ ਗਿਆ ਹੈ। ਸਸਤੀ ਇਮਲੀ ਖਰੀਦ ਕੇ ਵਿਚੌਲੇ ਮੁਨਾਫਾ ਕਮਾ ਰਹੇ ਹਨ ਪਰ ਆਦਿਵਾਸੀਆਂ ਦੇ ਹੱਥੀਂ ਕੁੱਝ ਨਹੀਂ ਲੱਗ ਰਿਹਾ ਹੈ।
ਆਦਿਵਾਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਮਲੀ ਦੇ ਸਮਰਥਨ ਮੁੱਲ ਵਧਾਉਣ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਿਰਫ ਭਰੋਸਾ ਹੀ ਮਿਲ ਰਿਹਾ ਹੈ। ਪਾਕਿਸਤਾਨ 'ਚ ਇਮਲੀ ਦਾ ਨਿਰਯਾਤ ਬੰਦ ਹੋਣ ਤੋਂ ਬਾਅਦ ਆਦਿਵਾਸੀਆਂ ਦੀ ਆਰਥਿਕ ਹਾਲਤ ਖਰਾਬ ਤੋਂ ਖਰਾਬ ਹੁੰਦੀ ਜਾ ਰਹੀ ਹੈ।
ਹਫਤਾਂ ਪਹਿਲਾਂ ਆਪਣੇ ਛੱਤੀਸਗੜ੍ਹ ਦੌਰੇ 'ਤੇ ਨਕਸਲ ਪ੍ਰਭਾਵਿਤ ਬੀਜਾਪੁਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਮਲੀ ਵੇਚ ਕੇ ਆਪਣਾ ਜੀਵਨ ਬਤੀਤ ਕਰਨ ਵਾਲੇ ਆਦਿਵਾਸੀਆਂ ਦੀ ਆਮਦਨੀ ਵਧਾਉਣ ਦਾ ਵਿਕਲਪ ਦਿੱਤਾ ਸੀ ਪਰ ਇਹ ਵਿਕਲਪ ਇਥੋਂ ਦੇ ਆਦਿਵਾਸੀਆਂ ਲਈ ਅਖੀਰ ਕਿਵੇਂ ਕਾਰਗਰ ਸਾਬਤ ਹੋਵੇਗਾ, ਜਦਕਿ ਇਥੇ ਪ੍ਰੋਸੈਸਿੰਗ ਯੂਨਿਟ ਹੀ ਨਹੀਂ ਹੈ ਅਤੇ ਨਾ ਹੀ ਇਮਲੀ ਨੂੰ ਸੁਰੱਖਿਅਤ ਰੱਖਣ ਦੇ ਦੂਜੇ ਵਿਕਲਪ ਅਤੇ ਟਿਕਾਣੇ ਹਨ।
ਅਜਿਹੇ 'ਚ ਇਮਲੀ ਦੇ ਮੁੱਲ ਬਹੁਤ ਹੀ ਜ਼ਿਆਦਾ ਘੱਟ ਗਏ ਹਨ। ਬਸਤਰ 'ਚ ਇਮਲੀ ਦੇ ਮੁੱਲ ਬਾਜ਼ਾਰ 'ਚ 80 ਰੁਪਏ ਕਿਲੋ ਤੋਂ ਘੱਟ ਕੇ 20 ਰੁਪਏ ਕਿਲੋ ਤਕ ਪਹੁੰਚ ਗਿਆ ਹੈ। ਅਜਿਹੇ 'ਚ ਇਮਲੀ ਦੀ ਪੈਦਾਵਾਰ ਕਰਨ ਨੂੰ ਲੈ ਕੇ ਇਸ ਨੂੰ ਜੰਗਲਾਂ 'ਚੋਂ ਇੱਕਠਾ ਕਰਨ ਵਾਲੇ ਆਦਿਵਾਸੀਆਂ ਨੂੰ ਬਹੁਤ ਮੁਸ਼ਕਿਲ ਨਾਲ ਦਿਨ ਭਰ ਕੰਮ ਕਰਨ ਤੋਂ ਬਾਅਦ ਮਿਹਨਤਾਨੇ ਦੇ 20 ਤੋਂ 30 ਰੁਪਏ ਹੀ ਮਿਲ ਪਾ ਰਹੇ ਹਨ। ਦਰਅਸਲ ਇਮਲੀ ਦਾ ਸਮਰਥਨ ਮੁੱਲ ਕਈ ਸਾਲਾਂ ਤੋਂ 20 ਰੁਪਏ ਤਕ ਹੀ ਸਥਿਰ ਹੈ। ਇਸ 'ਚ ਕੋਈ ਵਾਧਾ ਨਹੀਂ ਹੋ ਸਕਿਆ ਹੈ।
ਇਸ ਦੇ ਬਾਵਜੂਦ ਇਸ ਦੇ ਖਰੀਦਦਾਰ ਸਮਰਥਨ ਮੁੱਲ ਤੋਂ ਵੀ ਘੱਟ ਕੀਮਤ ਆਂਕਦੇ ਹਨ। ਲਿਹਾਜਾ ਇਹ ਆਦਿਵਾਸੀ ਆਪਣੀ ਆਰਥਿਕ ਬਦਹਾਲੀ ਦੂਰ ਕਰਨ ਲਈ ਇਮਲੀ ਦਾ ਸਰਕਾਰੀ ਮੁੱਲ ਨਵੇਂ ਸਿਰੇ ਤੋਂ ਤੈਅ ਕਰਨ ਦੀ ਮੰਗ ਕਰ ਰਹੇ ਹਨ ਤਾਂ ਜੋ ਇੰਨ੍ਹਾਂ ਨੂੰ ਔਸਤ ਮਜ਼ਦੂਰੀ ਤਾਂ ਮਿਲ ਸਕੇ।
ਐੱਨ. ਡੀ. ਏ. ਦੀ ਪ੍ਰੀਖਿਆ ਪਾਸ ਨੌਜਵਾਨ ਬਣਿਆ ਅੱਤਵਾਦੀ
NEXT STORY