ਨੈਨਾਦੇਵੀ (ਬਿਊਰੋ)– ਮਾਤਾ ਨੈਨਾ ਦੇਵੀ ਦੇ ਦਰਸ਼ਨਾਂ ਲਈ ਪੰਜਾਬ ਤੋਂ ਆਈ ਇਕ ਮਹਿਲਾ ਸ਼ਰਧਾਲੂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਦੀ ਹੋਮ ਗਾਰਡ ਦੇ ਜਵਾਨਾਂ ਨੇ ਜਾਨ ਬਚਾਈ। ਜਾਣਕਾਰੀ ਮੁਤਾਬਕ ਪੰਜਾਬ ਦੇ ਜ਼ਿਲ੍ਹਾ ਰੋਪੜ ਤੋਂ ਆਈ ਮਹਿਲਾ ਗੀਤਾ ਪਤਨੀ ਕਾਲਾ ਰਾਮ ਨੂੰ ਅਚਾਨਕ ਦਰਸ਼ਨਾਂ ਲਈ ਜਾਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਮੰਦਰ ਸੁਰੱਖਿਆ ਮੁਖੀ ਪਰਮਜੀਤ ਸਿੰਘ ਦੀ ਪ੍ਰਧਾਨਗੀ ਵਿਚ ਵਿਜੇ ਕੁਮਾਰ ਰਾਣਾ, ਸੁਕਰਮਾ ਦੇਵੀ, ਰਾਮਪਾਲ ਵਲੋਂ ਮਹਿਲਾ ਨੂੰ ਮੁੱਢਲਾ ਇਲਾਜ ਦਿੱਤਾ ਗਿਆ।
ਹੋਮ ਗਾਰਡ ਦੇ ਜਵਾਨਾਂ ਨੇ ਮਹਿਲਾ ਨੂੰ ਮੰਦਰ ਦੇ ਵੀ. ਆਈ. ਪੀ. ਰੂਮ ’ਚ ਲਿਟਾਇਆ ਅਤੇ ਉਸ ਦਾ ਇਲਾਜ ਕੀਤਾ। ਥੋੜ੍ਹੀ ਦੇਰ ਬਾਅਦ ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਤਾਂ ਉਸ ਨੂੰ ਸਥਾਨਕ ਹਸਪਤਾਲ ’ਚ ਭੇਜਿਆ ਗਿਆ। ਮਹਿਲਾ ਨਾਲ ਆਏ ਪਰਿਵਾਰ ਨੇ ਹੋਮ ਗਾਰਡ ਦੇ ਜਵਾਨਾਂ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹੋਮ ਗਾਰਡ ਦੇ ਜਵਾਨ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ’ਚ ਡਟੇ ਰਹਿੰਦੇ ਹਨ ਅਤੇ ਜੇਕਰ ਐਮਰਜੈਂਸੀ ਸਥਿਤੀ ’ਚ ਕਿਸੇ ਵੀ ਸ਼ਰਧਾਲੂ ਨੂੰ ਮੈਡੀਕਲ ਸਹੂਲਤ ਦੀ ਜ਼ਰੂਰਤ ਪੈ ਜਾਵੇ ਤਾਂ ਤੁਰੰਤ ਉਸ ਨੂੰ ਇਲਾਜ ਮਿਲਦਾ ਹੈ।
ਹਰਿਆਣਾ ਵਿਧਾਨ ਸਭਾ 'ਚ ਧਰਮ ਪਰਿਵਰਤਨ ਰੋਕੂ ਬਿੱਲ ਪਾਸ, ਕਾਂਗਰਸ ਨੇ ਜਤਾਇਆ ਵਿਰੋਧ
NEXT STORY