ਨੈਸ਼ਨਲ ਡੈਸਕ - ਪਟਨਾ 'ਚ ਸ਼ਨੀਵਾਰ ਸ਼ਾਮ ਏਸ਼ੀਅਨ ਹਸਪਤਾਲ ਦੇ ਡਾਇਰੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਪਰਾਧੀਆਂ ਨੇ ਹਸਪਤਾਲ 'ਚ ਦਾਖਲ ਹੋ ਕੇ ਡਾਇਰੈਕਟਰ 'ਤੇ 6 ਗੋਲੀਆਂ ਚਲਾਈਆਂ। ਇਹ ਘਟਨਾ ਅਗਮਕੁਆਂ ਥਾਣਾ ਖੇਤਰ ਦੇ ਧਨੁਕੀ ਮੋਡ 'ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਕੁਝ ਅਪਰਾਧੀ ਏਸ਼ੀਅਨ ਹਸਪਤਾਲ ਪੁੱਜੇ ਅਤੇ 30 ਸਾਲਾ ਡਾਇਰੈਕਟਰ ਡਾ: ਸੁਰਭੀ ਰਾਜ ਦੇ ਚੈਂਬਰ ਵਿੱਚ ਦਾਖ਼ਲ ਹੋ ਗਏ, ਫਿਰ ਉਨ੍ਹਾਂ ਨੇ ਸੁਰਭੀ ਰਾਜ 'ਤੇ 6-7 ਗੋਲੀਆਂ ਚਲਾਈਆਂ। ਹਸਪਤਾਲ ਦੇ ਸਟਾਫ ਨੇ ਜ਼ਖਮੀ ਡਾਕਟਰ ਸੁਰਭੀ ਨੂੰ ਇਲਾਜ ਲਈ ਪਟਨਾ ਦੇ ਏਮਜ਼ 'ਚ ਪਹੁੰਚਾਇਆ ਪਰ ਜ਼ਿਆਦਾ ਖੂਨ ਵਹਿਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ. (ਪੂਰਬੀ), ਡੀ.ਐਸ.ਪੀ. ਅਤੇ ਅਗਮਕੁਆਂ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਫੋਰੈਂਸਿਕ ਟੀਮ ਅਤੇ ਡਾਗ ਸਕੁਐਡ ਨੂੰ ਵੀ ਬੁਲਾਇਆ ਗਿਆ। ਪੁਲਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕਤਲ ਕਿਉਂ ਕੀਤਾ ਗਿਆ ਹੈ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਨਿੱਜੀ ਦੁਸ਼ਮਣੀ ਅਤੇ ਫਿਰੌਤੀ ਸਮੇਤ ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਡਾਕਟਰ ਦੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਹੈ।
1 ਅਪ੍ਰੈਲ ਤੋਂ ਬਦਲ ਜਾਵੇਗਾ ਨਿਯਮ, ਦਿੱਲੀ 'ਚ ਇਨ੍ਹਾਂ ਗੱਡੀਆਂ 'ਚ ਨਹੀਂ ਭਰਵਾ ਸਕੋਗੇ ਪੈਟਰੋਲ-ਡੀਜ਼ਲ
NEXT STORY