ਸੰਗਰੂਰ: ਮਣੀਮਹੇਸ਼ ਤੋਂ ਪੰਜਾਬ ਭਰਤ ਰਹੇ ਸ਼ਰਧਾਲੂਆਂ ਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਵਿਚ ਮਣੀਮਹੇਸ਼ ਯਾਤਰਾ ਤੋਂ ਪਰਤ ਰਹੇ ਪੰਜਾਬ ਦੇ ਸ਼ਰਧਾਲੂਆਂ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ, ਬੀਤੀ ਰਾਤ ਇਕ ਸਵਿਫਟ ਕਾਰ (PB-03-AL-1138) ਰਾਵੀ ਦਰਿਆ ਵਿਚ ਜਾ ਡਿੱਗੀ, ਜਿਸ ਨਾਲ 2 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਸ਼ਰਧਾਲੂ ਲਾਪਤਾ ਹੈ ਤੇ 2 ਗੰਭੀਰ ਰੂਪ ਵਿਚ ਜ਼ਖ਼ਮੀ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, 31 ਅਗਸਤ ਤਕ ਨਿਬੇੜ ਲਓ ਆਹ ਕੰਮ! ਸਰਕਾਰ ਨੇ ਦਿੱਤਾ ਆਖ਼ਰੀ ਮੌਕਾ
ਮੌਕੇ 'ਤੇ ਤੁਰੰਤ ਜ਼ਖ਼ਮੀ ਸ਼ਰਧਾਲੂਆਂ ਨੂੰ ਚੰਬਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਮਲਸਿੰਘ (36) ਪੁੱਤਰ ਬਲਵਿੰਦਰ ਤੇ ਬੰਟੀ (19) ਪੁੱਤਰ ਗੁਰਜੀਤ ਵਜੋਂ ਹੋਈ ਹੈ। ਸਾਰੇ ਸ਼ਰਧਾਲੂ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਪਿੰਡ ਤੇ ਮੰਡੀ ਮੂਣਕ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਵਿਚੋਂ ਇਕ ਦੀ ਲਾਸ਼ ਕਾਰ ਦੇ ਅੰਦਰੋਂ ਮਿਲੀ, ਜਦਕਿ ਦੂਜੇ ਦੀ ਮ੍ਰਿਤਕ ਦੇਹ ਹਾਦਸੇ ਵਾਲੀ ਜਗ੍ਹਾ ਤੋਂ ਤਕਰੀਬਨ 15 ਕਿੱਲੋਮੀਟਰ ਦੂਰ ਦਰਵਾਲਾ ਖੇਤਰ ਤੋਂ ਬਰਾਮਦ ਹੋਈ। ਲਾਪਤਾ ਸ਼ਰਧਾਲੂ ਦੀ ਭਾਲ ਲਈ NDRF, ਹੋਮਗਾਰਡ ਤੇ ਪੁਲਸ ਦੀਆਂ ਟੀਮਾਂ ਸਰਚ ਆਪ੍ਰੇਸ਼ਨ ਚਲਾ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - 16 ਅਗਸਤ ਤੋਂ ਬੰਦ ਰਹੇਗਾ ਪੰਜਾਬ ਦਾ ਇਹ ਸ਼ਹਿਰ! ਚੱਕਾ ਜਾਮ ਦਾ ਐਲਾਨ
ਪੁਲਸ ਨੇ ਦੱਸਿਆ ਕਿ ਹਾਦਸਾ ਬੀਤੀ ਰਾਤ ਤਕਰੀਬਨ 1.30 ਵਜੇ ਪਠਾਨਕੋਟ-ਭਰਮੌਰ ਨੈਸ਼ਨਲ ਹਾਈਵੇਅ 'ਤੇ ਦੁਰਗੇਠੀ ਦੇ ਧਾਈ ਦੇਵੀ ਮੰਦਰ ਨੇੜੇ ਹੋਇਆ। ਸ਼ਰਧਾਲੂ ਮਣੀਮਹੇਸ਼ ਯਾਤਰਾ ਤੋਂ ਵਾਪਸ ਪਰਤ ਰਹੇ ਸਨ। ਇਸ ਵਿਚਾਲੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ 250 ਮੀਟਰ ਹੇਠਾਂ ਖੱਡ ਵਿਚ ਡਿੱਗੀ ਤੇ ਸਿੱਧੀ ਦਰਿਆ ਵਿਚ ਜਾ ਪਹੁੰਚੀ। ਟੱਕਰ ਦੌਰਾਨ 2 ਲੋਕ ਗੱਡੀ ਤੋਂ ਬਾਹਰ ਡਿੱਗ ਗਏ ਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਗਏ। ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਕਾਰ ਚਾਲਕ ਨੇ ਸੜਕ 'ਤੇ ਅਚਾਨਕ ਆਏ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਗੱਡੀ ਬੇਕਾਬੂ ਹੋ ਗਈ ਤੇ ਇਹ ਭਿਆਨਕ ਹਾਦਸਾ ਵਾਪਰ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਓ, 31 ਅਗਸਤ ਤਕ ਨਿਬੇੜ ਲਓ ਆਹ ਕੰਮ! ਸਰਕਾਰ ਨੇ ਦਿੱਤਾ ਆਖ਼ਰੀ ਮੌਕਾ
NEXT STORY