ਪਟਨਾ : ਬਿਹਾਰ ਵਿੱਚ ਦੀਵਾਲੀ ਅਤੇ ਛੱਠ ਪੂਜਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਪਰ ਇਸ ਨਾਲ ਯਾਤਰੀਆਂ ਦੀ ਜੇਬ 'ਤੇ ਕਾਫ਼ੀ ਬੁਰਾ ਅਸਰ ਪੈਣ ਵਾਲਾ ਹੈ। ਰਾਜਧਾਨੀ ਪਟਨਾ ਹਵਾਈ ਅੱਡੇ 'ਤੇ ਆਉਣ ਵਾਲੀਆਂ ਉਡਾਣਾਂ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਹਨ। ਦਿੱਲੀ, ਮੁੰਬਈ, ਹੈਦਰਾਬਾਦ, ਬੰਗਲੁਰੂ, ਪੁਣੇ ਅਤੇ ਕੋਲਕਾਤਾ ਤੋਂ ਪਟਨਾ ਤੱਕ ਦੇ ਕਿਰਾਏ ਅਚਾਨਕ ਦੁੱਗਣੇ ਜਾਂ ਤਿੰਨ ਗੁਣਾ ਵਧਾ ਦਿੱਤੇ ਗਏ ਹਨ।
ਪੜ੍ਹੋ ਇਹ ਵੀ : ਕਰਵਾਚੌਥ ਮੌਕੇ ਨਹੀਂ ਮਿਲੀ ਸਾੜੀ! ਘਰ ਵਾਲੇ ਖ਼ਿਲਾਫ਼ ਥਾਣੇ ਪਹੁੰਚ ਗਈਆਂ ਪਤਨੀਆਂ ਫਿਰ...
ਜਾਣੋ ਪਹਿਲਾਂ ਕਿੰਨਾ ਸੀ ਕਿਰਾਇਆ
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਪਟਨਾ ਲਈ ਹਵਾਈ ਕਿਰਾਏ ਆਮ ਲੋਕਾਂ ਦੀ ਪਹੁੰਚ ਤੱਕ ਸਨ। ਪਟਨਾ ਤੋਂ ਦਿੱਲੀ ਜਾਣ ਦਾ ਹਵਾਈ ਕਿਰਾਇਆ ₹4,000 ਤੋਂ ₹5,000 ਦੇ ਵਿਚਕਾਰ ਹੁੰਦਾ ਸੀ। ਮੁੰਬਈ ਤੋਂ ਆਉਣ ਦਾ ਕਿਰਾਇਆ ₹6,500 ਤੋਂ ₹7,000 ਤੱਕ ਹੁੰਦਾ ਸੀ। ਹੈਦਰਾਬਾਦ ਤੋਂ ਟਿਕਟਾਂ ₹6,000 ਤੋਂ ₹6,500 ਵਿੱਚ ਅਤੇ ਕੋਲਕਾਤਾ ਤੋਂ ₹3,600 ਤੋਂ ₹4,000 ਵਿੱਚ ਮਿਲ ਜਾਂਦੀਆਂ ਸਨ। ਹੁਣ, ਤਿਉਹਾਰਾਂ ਦੇ ਸੀਜ਼ਨ ਦੌਰਾਨ ਉਹੀ ਕਿਰਾਏ ਕਈ ਗੁਣਾ ਵੱਧ ਗਏ ਹਨ।
ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ
ਜਾਣੋ ਹੁਣ ਫਲਾਈਟਾਂ ਦੀਆਂ ਟਿਕਟ ਦੀ ਕੀਮਤ
ਤਿਉਹਾਰਾਂ ਦੇ ਮੌਕੇ ਹਵਾਈ ਟਿਕਟਾਂ ਦੀਆਂ ਕੀਮਤਾਂ ਵਿਚ ਕੀਤਾ ਗਿਆ ਵਾਧਾ ਸੁਣ ਕੇ ਬਹੁਤ ਸਾਰੇ ਯਾਤਰੀ ਚਿੰਤਤ ਹਨ।
ਦਿੱਲੀ ਤੋਂ ਪਟਨਾ ਦੀਆਂ ਟਿਕਟਾਂ ₹15,000 ਤੋਂ ਵਧ ਕੇ ₹23,500 ਹੋ ਗਈਆਂ ਹਨ।
ਮੁੰਬਈ ਤੋਂ ₹18,400 ਤੋਂ ₹30,100 ਤੱਕ
ਹੈਦਰਾਬਾਦ ਤੋਂ ₹12,800 ਤੋਂ ₹22,961 ਤੱਕ
ਕੋਲਕਾਤਾ ਤੋਂ ₹6,000 ਤੋਂ ₹6,500
ਬੰਗਲੁਰੂ ਤੋਂ ₹12,900 ਤੋਂ ₹21,600 ਤੱਕ
ਪੁਣੇ ਤੋਂ ₹24,800 ਤੋਂ ₹25,300 ਤੱਕ ਕਿਰਾਏ ਵੱਧ ਗਏ ਹਨ।
ਏਅਰਲਾਈਨ ਕੰਪਨੀਆਂ ਦਾ ਕਹਿਣਾ ਹੈ ਕਿ ਕਿਰਾਏ ਵਿੱਚ ਇਹ ਵਾਧਾ ਤਿਉਹਾਰਾਂ ਦੀ ਭੀੜ ਅਤੇ ਸੀਮਤ ਸੀਟਾਂ ਕਾਰਨ ਹੋਇਆ ਹੈ।
ਪੜ੍ਹੋ ਇਹ ਵੀ : ਉੱਡਣ ਭਰਦੇ ਸਾਰ ਜਹਾਜ਼ ਨਾਲ ਵੱਡਾ ਹਾਦਸਾ, ਏਅਰਪੋਰਟ 'ਤੇ ਪਈਆਂ ਭਾਜੜਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
OLA ਦੀ ਸਰਵਿਸ ਤੋਂ ਇੰਨਾ ਦੁਖ਼ੀ ਹੋਇਆ ਸ਼ਖ਼ਸ, ਸ਼ੋਅਰੂਮ ਦੇ ਸਾਹਮਣੇ ਹੀ ਫੂਕ ਦਿੱਤੀ ਸਕੂਟੀ
NEXT STORY