ਦਿੱਲੀ-ਸਰਦੀ ਦੇ ਮੌਸਮ 'ਚ ਕੋਹਰੇ ਦੇ ਕਾਰਨ ਭਾਰਤੀ ਰੇਲਵੇ ਆਵਾਜਾਈ 'ਤੇ ਵੱਡਾ ਅਸਰ ਪੈ ਰਿਹਾ ਹੈ ਅਤੇ ਆਮ ਲੋਕਾਂ ਦਾ ਜੀਵਨ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਦਿੱਲੀ-ਐੱਨ. ਸੀ. ਆਰ 'ਚ ਪਾਰਾ ਦਿਨੋ-ਦਿਨ ਹੇਠਾਂ ਜਾ ਰਿਹਾ ਹੈ। ਰੋਜ਼ ਨਵੇਂ ਰਿਕਾਰਡ ਬਣ ਰਹੇ ਹਨ। ਵੀਰਵਾਰ ਨੂੰ 15 ਟ੍ਰੇਨਾਂ ਆਪਣੇ ਨਿਸ਼ਚਿਤ ਸਮੇਂ ਤੋਂ ਲੇਟ ਚੱਲ ਰਹੀਆਂ ਹਨ। ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਪਹਿਲੀ ਵਾਰ ਐੱਨ. ਸੀ. ਆਰ. ਸੂਬਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਹੈ।

ਇਸ ਤੋਂ ਇਲਾਵਾ ਰਾਜਧਾਨੀ ਦਿੱਲੀ 'ਚ ਠੰਡ ਵਧਣ ਲੱਗੀ ਹੈ ਅਤੇ ਬੁੱਧਵਾਰ ਨੂੰ ਇੱਥੇ ਘੱਟੋ-ਘੱਟ ਤਾਪਮਾਨ ਸਿਰਫ 3.6 ਡਿਗਰੀ ਦਰਜ ਹੋਇਆ। ਇਹ ਇਸ ਸਾਲ ਦਾ ਸਭ ਤੋਂ ਠੰਡਾ ਦਿਨ ਰਿਹਾ ਪਰ ਪਿਛਲੇ ਤਿੰਨ ਸਾਲਾਂ ਦੌਰਾਨ ਦਿੱਲੀ ਕਦੇ ਇੰਨੀ ਠੰਡੀ ਨਹੀਂ ਹੋਈ।ਦਿੱਲੀ ਦੇ ਕਈ ਖੇਤਰਾਂ 'ਚ ਤਾਪਮਾਨ 3 ਡਿਗਰੀ ਦੇ ਨੇੜੇ-ਤੇੜੇ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਜੇ ਠੰਡਕ ਇਸੇ ਤਰ੍ਹਾਂ ਰਹੇਗੀ। ਕੋਹਰਾ ਵੀ ਪਰੇਸ਼ਾਨ ਕਰਦਾ ਰਹੇਗਾ। 30 ਦਸੰਬਰ ਤੱਕ ਦਿੱਲੀ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 84 ਲੱਖ ਤੋਂ ਪਾਰ
NEXT STORY