ਜੰਮੂ— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲਿਆਂ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਪਿਛਲੇ ਪੰਜ ਸਾਲ ਤੋਂ ਜਾਰੀ ਗਿਰਾਵਟ ਦਾ ਸਿਲਸਿਲਾ ਸਾਲ 2018 'ਚ ਥਮਿਆ ਅਤੇ 84 ਲੱਖ ਤੋਂ ਜ਼ਿਆਦਾ ਸ਼ਰਧਾਲੂ ਇਸ ਸਾਲ ਹੁਣ ਤਕ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ। ਅਧਿਕਾਰਿਕ ਅੰਕੜਿਆਂ ਮੁਤਾਬਕ 2017 'ਚ ਕੁੱਲ 81.78 ਲੱਖ ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਗੁਫਾ ਦੇ ਦਰਸ਼ਨ ਕੀਤੇ ਸਨ। ਇਸ ਸਾਲ ਇਹ ਆਂਕੜਾ ਨਵੰਬਰ 'ਚ ਹੀ ਪਾਰ ਹੋ ਗਿਆ। ਸਾਲ 2018 'ਚ ਹੁਣ ਕਰੀਬ ਇਕ ਹਫਤਾ ਹੈ ਜਦਕਿ ਸ਼ਰਧਾਲੂਆਂ ਦੀ ਗਿਣਤੀ 84 ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ ਸਾਲ ਦੀ ਤੁਲਨਾ 'ਚ ਤੀਰਥ ਯਾਤਰੀਆਂ ਦੀ ਗਿਣਤੀ 3.74 ਲੱਖ ਤਕ ਵਧ ਚੁਕੀ ਹੈ।
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਬੋਰਡ ਰੋਜ਼ਾਨਾ 50 ਹਜ਼ਾਰ ਸ਼ਰਧਾਲੂਆਂ ਨੂੰ ਆਸਾਨੀ ਨਾਲ ਸੰਭਾਲ ਸਕਦਾ ਹੈ ਪਰ ਠੰਡ ਦੀ ਵਜ੍ਹਾ ਨਾਲ ਤੀਰਥ ਯਾਤਰੀਆਂ ਦੀ ਗਿਣਤੀ 30 ਤੋਂ 35 ਹਜ਼ਾਰ ਦੇ ਵਿਚ ਹੀ ਰਹਿ ਜਾਂਦੀ ਹੈ। ਪਿਛਲੇ ਸਾਲ ਇਸ ਸਮੇਂ 'ਚ ਗੁਫਾ ਦੇ ਦਰਸ਼ਨ ਦੇ ਕੇਂਦਰ ਕਟਰਾ 'ਚ ਰੋਜ਼ਾਨਾ ਸਿਰਫ 15 ਤੋਂ 17 ਹਜ਼ਾਰ ਸ਼ਰਧਾਲੂ ਪਹੁੰਚ ਰਹੇ ਸਨ ਪਰ ਇਸ ਸਾਲ ਤੀਰਥਯਾਤਰੀਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਗੁਫਾ 'ਤੇ ਪਹੁੰਚਣ ਦੇ ਨਵੇਂ ਰਸਤੇ ਦਾ ਇਸਤੇਮਾਲ ਰੋਜ਼ਾਨਾ ਤਿੰਨ ਹਜ਼ਾਰ ਤੋਂ ਚਾਰ ਹਜ਼ਾਰ ਸ਼ਰਧਾਲੂ ਕਰ ਰਹੇ ਹਨ। ਨਵਾਂ ਰਸਤਾ ਮਾਰਗ ਦੀ ਤੁਲਨਾ 'ਚ ਘੱਟ ਭੀੜ-ਭਾੜ ਅਤੇ ਜ਼ਿਆਦਾ ਸੁਵਿਧਾ ਵਾਲਾ ਹੈ। ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੂੰ ਉਮੀਦ ਹੈ ਕਿ ਇਸ ਸਾਲ ਸ਼ਰਧਾਲੂਆਂ ਦੀ ਗਿਣਤੀ ਨੂੰ ਦੇਖਦੇ ਹੋਏ 31 ਦਸੰਬਰ ਤਕ ਇਹ ਆਂਕੜਾ 85 ਹਜ਼ਾਰ ਨੂੰ ਛੂਹ ਸਕਦਾ ਹੈ। ਇਸ ਦੇ ਇਲਾਵਾ ਭਵਨ-ਭੈਰੋ ਘਾਟ ਰੋਪਵੇ ਦੇ ਸ਼ੁਰੂ ਹੋ ਜਾਣ ਤੋਂ ਸਾਲ ਦੇ ਅਖੀਰ ਤਕ ਸ਼ਰਧਾਲੂਆਂ ਦੀ ਗਿਣਤੀ 'ਚ ਹੋਰ ਵਾਧੇ ਦੀ ਉਮੀਦ ਹੈ।
ਪਿਛਲੇ ਸਾਲ ਨਵੰਬਰ 'ਚ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ 339174 ਅਤੇ ਦਸੰਬਰ 'ਚ 522775 ਰਹੀ ਸੀ। ਇਸ ਸਾਲ ਨਵੰਬਰ 'ਚ 603160 ਅਤੇ ਦਸੰਬਰ 'ਚ ਹੁਣ ਛੇ ਲੱਖ ਤੋਂ ਪਾਰ ਅਤੇ 24 ਦਸੰਬਰ ਤਕ ਕੁੱਲ ਗਿਣਤੀ 84 ਲੱਖ ਦੇ ਉੱਪਰ ਨਿਕਲ ਗਈ ਹੈ। ਇਸ ਸਾਲ ਜਨਵਰੀ 'ਚ 545945 ਫਰਵਰੀ 'ਚ 343162, ਮਾਰਚ 'ਚ 796852, ਅਪ੍ਰੈਲ 'ਚ 728666 ਅਤੇ ਮਈ 'ਚ ਨੌ ਲੱਖ 44 ਹਜ਼ਾਰ 514 ਰਹੀ। ਇਸ ਸਾਲ ਜੂਨ 'ਚ ਰਿਕਾਰਡ 11 ਲੱਖ 61 ਹਜ਼ਾਰ 329 ਸ਼ਰਧਾਲੂਆਂ ਨੇ ਗੂਫਾ ਦੇ ਦਰਸ਼ਨ ਕੀਤੇ। ਜੁਲਾਈ 'ਚ ਇਹ ਗਿਣਤੀ 748713, ਅਗਸਤ 'ਚ 690646 , ਸਤੰਬਰ 'ਚ 680373 ਅਤੇ ਅਕਤੂਬਰ 'ਚ 799596 ਰਹੀ। ਵੈਸ਼ਨੋ ਦੇਵੀ ਗੁਫਾ ਪਹੁੰਚਣ ਵਾਲੇ ਸ਼ਰਧਾਲੂਆਂ ਦਾ ਰਿਕਾਰਡ 2013 'ਚ ਇਕ ਕਰੋੜ ਦਾ ਰਿਹਾ ਹੈ। ਇਸ ਤੋਂ ਬਾਅਦ ਰਾਜ 'ਚ ਸੁਰੱਖਿਆ ਅਤੇ ਹੋਰ ਕਾਰਨਾਂ ਨਾਲ ਤੀਰਥ ਯਾਤਰੀਆਂ ਦੀ ਗਿਣਤੀ 'ਚ ਕਮੀ ਆਉਂਦੀ ਰਹੀ ਹੈ। ਇਸ ਸਾਲ ਪੰਜ ਸਾਲਾਂ ਦੀ ਗਿਰਾਵਟ ਦਾ ਸਿਲਸਿਲਾ ਥਮਿਆ ਹੈ।
ਸਾਲ 2018 'ਚ ਇਨ੍ਹਾਂ ਚੁਣੌਤੀਆਂ ਨਾਲ ਜੂਝਦੀ ਰਹੀ ਮੋਦੀ ਸਰਕਾਰ
NEXT STORY