ਬੰਗਲੁਰੂ (ਨੈਸ਼ਨਲ ਡੈਸਕ): ਬੰਗਲੁਰੂ ਦੇ ਇਲੈਕਟ੍ਰਾਨਿਕਸ ਸਿਟੀ ਵਿੱਚ ਐਤਵਾਰ ਨੂੰ ਇੱਕ ਸਥਾਨਕ ਕ੍ਰਿਕਟ ਟੂਰਨਾਮੈਂਟ ਦੌਰਾਨ ਖੇਡ ਦੀ ਭਾਵਨਾ ਉਸ ਵੇਲੇ ਮਾਤਮ ਵਿੱਚ ਬਦਲ ਗਈ, ਜਦੋਂ ਮੈਚ ਖ਼ਤਮ ਹੋਣ ਤੋਂ ਬਾਅਦ ਇੱਕ ਖਿਡਾਰੀ ਨੇ ਆਪਣੇ ਹੀ ਸਾਥੀ ਖਿਡਾਰੀ ਦਾ ਕਤਲ ਕਰ ਦਿੱਤਾ। 33 ਸਾਲਾ ਪ੍ਰਸ਼ਾਂਤ ਅਤੇ 37 ਸਾਲਾ ਰੋਸ਼ਨ ਹੇਗੜੇ ਦੋਵੇਂ ਇੱਕੋ ਮੈਦਾਨ 'ਤੇ ਪਹਿਲਾਂ ਕ੍ਰਿਕਟ ਖੇਡੇ, ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਹੋਵੇਗੀ।
ਮੈਦਾਨ ਤੋਂ ਨਿਕਲਣ ਪਿੱਛੋਂ ਹੋਈ ਖੂਨੀ ਪਾਰਟੀ
ਜਾਣਕਾਰੀ ਅਨੁਸਾਰ, ਐਤਵਾਰ ਨੂੰ ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਪ੍ਰਸ਼ਾਂਤ ਅਤੇ ਰੋਸ਼ਨ ਇਕੱਠੇ ਮੈਦਾਨ ਵਿੱਚੋਂ ਨਿਕਲੇ ਅਤੇ ਜਸ਼ਨ ਮਨਾਉਣ ਲਈ ਇੱਕ ਮਾਲ ਦੇ ਪਿੱਛੇ ਖੁੱਲ੍ਹੇ ਮੈਦਾਨ ਵਿੱਚ ਪਾਰਟੀ ਕਰਨ ਬੈਠ ਗਏ। ਉੱਥੇ ਸ਼ਰਾਬ ਪੀਣ ਦੌਰਾਨ ਇੱਕ ਮਾਮੂਲੀ ਸਿਗਰਟ ਲਾਈਟਰ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ। ਨਸ਼ੇ ਦੀ ਹਾਲਤ ਵਿੱਚ ਇਹ ਬਹਿਸ ਇੰਨੀ ਹਿੰਸਕ ਹੋ ਗਈ ਕਿ ਉਨ੍ਹਾਂ ਨੇ ਇੱਕ-ਦੂਜੇ 'ਤੇ ਬੀਅਰ ਦੀਆਂ ਬੋਤਲਾਂ ਨਾਲ ਹਮਲਾ ਕੀਤਾ, ਜਿਸ ਵਿੱਚ ਰੋਸ਼ਨ ਦੀ ਜੀਭ 'ਤੇ ਸੱਟ ਲੱਗ ਗਈ।
ਝਗੜੇ ਤੋਂ ਬਾਅਦ ਜਦੋਂ ਮੁਲਜ਼ਮ ਰੋਸ਼ਨ ਹੇਗੜੇ ਆਪਣੀ ਟਾਟਾ ਸਫਾਰੀ (SUV) ਲੈ ਕੇ ਜਾਣ ਲੱਗਾ, ਤਾਂ ਪ੍ਰਸ਼ਾਂਤ ਉਸ ਨੂੰ ਰੋਕਣ ਲਈ ਕਾਰ ਦੇ ਫੁੱਟ-ਰੈਸਟ 'ਤੇ ਲਟਕ ਗਿਆ। ਗੁੱਸੇ ਵਿੱਚ ਆਏ ਰੋਸ਼ਨ ਨੇ ਕਾਰ ਦੀ ਰਫ਼ਤਾਰ ਤੇਜ਼ ਕਰ ਦਿੱਤੀ ਅਤੇ ਪ੍ਰਸ਼ਾਂਤ ਨੂੰ ਜਾਣਬੁੱਝ ਕੇ ਇੱਕ ਦਰੱਖਤ ਅਤੇ ਕੰਧ ਨਾਲ ਟਕਰਾ ਦਿੱਤਾ। ਸਿਰ ਅਤੇ ਛਾਤੀ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਪ੍ਰਸ਼ਾਂਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਲੈਕਟ੍ਰਾਨਿਕਸ ਸਿਟੀ ਪੁਲਸ ਨੇ ਇੱਕ ਘੰਟੇ ਦੇ ਅੰਦਰ ਹੀ ਮੁਲਜ਼ਮ ਰੋਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਰ ਵਿੱਚ ਲੱਗੇ ਡੈਸ਼ਕੈਮ ਦੀ ਫੁਟੇਜ ਪੁਲਸ ਲਈ ਸਭ ਤੋਂ ਵੱਡਾ ਸਬੂਤ ਬਣੀ ਹੈ, ਜਿਸ ਵਿੱਚ ਇਹ ਪੂਰਾ ਘਟਨਾਕ੍ਰਮ ਰਿਕਾਰਡ ਹੋ ਗਿਆ ਸੀ। ਪੁਲਸ ਵਲੋਂ ਮੁਲਜ਼ਮ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103(1) ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪਹਿਲਾਂ ਬੇਰਹਿਮੀ ਨਾਲ ਕੁੱਟਿਆ, ਫਿਰ ਮਾਰ'ਤੀ ਗੋਲੀ, ਬਿਜਨੌਰ 'ਚ ਸ਼ਰੇਆਮ ਗੁੰਡਾਗਰਦੀ, 4 ਖ਼ਿਲਾਫ਼ ਮਾਮਲਾ ਦਰਜ
NEXT STORY