ਸ਼੍ਰੀਨਗਰ - ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਬੁੱਧਵਾਰ ਦੀ ਦੇਰ ਰਾਤ ਮੁਕਾਬਲਾ ਸ਼ੁਰੂ ਹੋਇਆ। ਦੋ ਅੱਤਵਾਦੀਆਂ ਦੇ ਘਿਰੇ ਹੋਣ ਦੀ ਸੂਚਨਾ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਰੱਖਿਆ ਹੈ। ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਵਿੱਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤਾ।
ਇਹ ਵੀ ਪੜ੍ਹੋ- ਸੁਰੱਖਿਆ ਬਲਾਂ ਨੇ ਨੌਸ਼ਹਿਰਾ ਸੈਕਟਰ 'ਚ ਨਾਕਾਮ ਕੀਤੀ ਘੁਸਪੈਠ ਦੀ ਕੋਸ਼ਿਸ਼, ਇੱਕ ਘੁਸਪੈਠੀਆ ਢੇਰ, ਦੋ ਜਵਾਨ ਜ਼ਖ਼ਮੀ
ਇਸ ਦੌਰਾਨ ਇੱਕ ਮਕਾਨ ਵਿੱਚ ਛਿਪੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਐੱਸ.ਓ.ਪੀ. ਦੇ ਅਨੁਸਾਰ ਪਹਿਲਾਂ ਉਨ੍ਹਾਂ ਨੂੰ ਆਤਮ ਸਮਰਪਣ ਕਰਣ ਦਾ ਮੌਕਾ ਦਿੱਤਾ ਗਿਆ। ਕਈ ਮੌਕੇ ਦਿੱਤੇ ਗਏ। ਇਸ ਤੋਂ ਬਾਅਦ ਵੀ ਅੱਤਵਾਦੀਆਂ ਨੇ ਸਮਰਪਣ ਕਰਣ ਦੀ ਬਜਾਏ ਫਾਇਰਿੰਗ ਜਾਰੀ ਰੱਖੀ।
ਜਵਾਬੀ ਕਾਰਵਾਈ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਦੋਨਾਂ ਵਲੋਂ ਦੇਰ ਰਾਤ ਤੱਕ ਫਾਇਰਿੰਗ ਜਾਰੀ ਰਹੀ। ਹਾਲਾਂਕਿ, ਕਿਸੇ ਅੱਤਵਾਦੀ ਦੇ ਮਾਰੇ ਜਾਣ ਦੀ ਫਿਲਹਾਲ ਸੂਚਨਾ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਰੱਖਿਆ ਹੈ ਤਾਂਕਿ ਅੱਤਵਾਦੀ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਭੱਜ ਨਾ ਸਕਣ। ਸਾਰੇ ਘੁਸਪੈਠ ਅਤੇ ਐਗਜ਼ਿਟ ਗੇਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਧਿਐਨ: ਗੰਗਾ ਨਦੀ ਦੇ ਪਾਣੀ 'ਚ ਕੋਰੋਨਾ ਵਾਇਰਸ ਦਾ ਨਹੀਂ ਮਿਲਿਆ ਕੋਈ ਅੰਸ਼
NEXT STORY