ਨਵੀਂ ਦਿੱਲੀ (ਏਜੰਸੀ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ (ਐੱਫ. ਐੱਮ. ਸੀ. ਬੀ. ਜੀ.) ਦੀ ਬੈਠਕ ’ਚ ਹਿੱਸਾ ਲੈਣ ਲਈ 25 ਅਗਸਤ ਤੋਂ 2 ਸਤੰਬਰ ਤੱਕ ਕੈਨੇਡਾ ਅਤੇ ਅਮਰੀਕਾ ਦੀ ਅਧਿਕਾਰਤ ਯਾਤਰਾ ’ਤੇ ਰਵਾਨਾ ਹੋਵੇਗੀ। ਵਿੱਤ ਮੰਤਰਾਲਾ ਨੇ ਕਿਹਾ ਕਿ ਆਪਣੀ ਯਾਤਰਾ ਦੇ ਪਹਿਲੇ ਪੜਾਅ ’ਚ ਟੋਰਾਂਟੋ ਵਿਚ ਸੀਤਾਰਮਨ ਕੈਨੇਡਾ ਦੇ ਵਿੱਤ ਅਤੇ ਰਾਸ਼ਟਰੀ ਮਾਲੀਆ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨਾਲ ‘ਆਰਥਿਕ ਅਤੇ ਵਿੱਤੀ ਸੰਵਾਦ’ ’ਚ ਭਾਗ ਲਵੇਗੀ।
ਸੀਤਾਰਾਮਨ ਊਰਜਾ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਹੱਤਵਪੂਰਨ ਖਣਿਜਾਂ ਸਮੇਤ ਵੱਖ-ਵੱਖ ਖੇਤਰਾਂ ਦੇ ਮੁੱਖ ਵਪਾਰਕ ਨੁਮਾਇੰਦਿਆਂ ਨਾਲ ਇਕ ਨਿਵੇਸ਼ ਗੋਲਮੇਜ਼ ਸੰਮੇਲਨ ’ਚ ਵੀ ਹਿੱਸਾ ਲਵੇਗੀ। ਯਾਤਰਾ ਦੇ ਦੂਜੇ ਪੜਾਅ ’ਚ ਉਹ 28 ਅਗਸਤ ਤੋਂ 2 ਸਤੰਬਰ ਵਿਚਕਾਰ ਅਮਰੀਕਾ ਦੇ ਸ਼ਿਕਾਗੋ, ਐਸ਼ਵਿਲੇ ਅਤੇ ਨਿਊਯਾਰਕ ਸ਼ਹਿਰ ਜਾਵੇਗੀ।
ਆਮਦਨ ਕਰ ਵਿਭਾਗ ਵਲੋਂ 31 ਅਗਸਤ ਤੋਂ ਪਹਿਲਾਂ ITR ਦਾਖਲ ਕਰਨ ਦਾ ਆਦੇਸ਼
NEXT STORY