ਵੈੱਬ ਡੈਸਕ: ਅੱਜ ਦੇ ਸਮੇਂ 'ਚ ਆਧਾਰ ਕਾਰਡ ਸਿਰਫ ਇੱਕ ਪਛਾਣ ਪੱਤਰ ਨਹੀਂ ਰਿਹਾ, ਸਗੋਂ ਇਹ ਸਾਡੀ ਡਿਜੀਟਲ ਪਛਾਣ ਬਣ ਚੁੱਕਾ ਹੈ। ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਮੋਬਾਈਲ ਸਿਮ, ਪੈਨਸ਼ਨ, ਰਾਸ਼ਨ ਅਤੇ ਸਰਕਾਰੀ ਯੋਜਨਾਵਾਂ ਤੱਕ—ਹਰ ਜਗ੍ਹਾ ਆਧਾਰ ਦੀ ਲੋੜ ਪੈਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਆਧਾਰ ਕਾਰਡ ਹੁਣ ਤੱਕ ਕਿੱਥੇ ਅਤੇ ਕਿਸ ਮਕਸਦ ਲਈ ਵਰਤਿਆ ਗਿਆ ਹੈ? ਜੇਕਰ ਨਹੀਂ, ਤਾਂ ਹੁਣ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਆਧਾਰ ਨਾਲ ਜੁੜੀ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਆਧਾਰ ਦੀ ਦੁਰਵਰਤੋਂ ਦਾ ਖਤਰਾ ਕਈ ਵਾਰ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਅਤੇ ਉਨ੍ਹਾਂ ਦੇ ਆਧਾਰ ਨੰਬਰ ਦੀ ਗਲਤ ਵਰਤੋਂ ਕਰਕੇ ਫਰਜ਼ੀ ਸਿਮ ਜਾਰੀ ਕਰਵਾ ਲਏ ਜਾਂਦੇ ਹਨ ਜਾਂ ਬਿਨਾਂ ਜਾਣਕਾਰੀ ਦੇ ਲੋਨ ਲੈ ਲਿਆ ਜਾਂਦਾ ਹੈ। ਇੱਥੋਂ ਤੱਕ ਕਿ ਸਰਕਾਰੀ ਯੋਜਨਾਵਾਂ ਦਾ ਗਲਤ ਲਾਭ ਵੀ ਉਠਾਇਆ ਜਾ ਸਕਦਾ ਹੈ। ਇਸ ਲਈ ਆਧਾਰ ਦੀ 'ਆਥੈਂਟੀਕੇਸ਼ਨ ਹਿਸਟਰੀ' (Authentication History) ਚੈੱਕ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਤਾਂ ਜੋ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।
ਹੁਣ ਆਧਾਰ ਨੂੰ ਟਰੈਕ ਕਰਨਾ ਹੋਇਆ ਆਸਾਨ ਪਹਿਲਾਂ ਆਧਾਰ ਦੀ ਜਾਣਕਾਰੀ ਦੇਖਣ ਲਈ ਵੈੱਬਸਾਈਟ ਜਾਂ mAadhaar ਐਪ ਦੀ ਵਰਤੋਂ ਕਰਨੀ ਪੈਂਦੀ ਸੀ, ਜੋ ਕਿ ਕਈ ਲੋਕਾਂ ਲਈ ਗੁੰਝਲਦਾਰ ਸੀ। ਪਰ ਹੁਣ ਸਰਕਾਰ ਨੇ ਨਵੀਂ ਆਧਾਰ ਐਪ ਪੇਸ਼ ਕੀਤੀ ਹੈ, ਜਿਸ ਨਾਲ ਇਹ ਕੰਮ ਬੇਹੱਦ ਆਸਾਨ ਹੋ ਗਿਆ ਹੈ। ਇਸ ਐਪ ਰਾਹੀਂ ਤੁਸੀਂ ਘਰ ਬੈਠੇ ਆਪਣੇ ਮੋਬਾਈਲ 'ਤੇ ਹੀ ਜਾਣ ਸਕਦੇ ਹੋ ਕਿ ਤੁਹਾਡਾ ਆਧਾਰ ਕਦੋਂ, ਕਿੱਥੇ ਅਤੇ ਕਿਸ ਕੰਮ ਲਈ ਵਰਤਿਆ ਗਿਆ ਹੈ।
ਇੰਝ ਦੇਖੋ ਆਪਣੀ ਆਧਾਰ ਹਿਸਟਰੀ:
1. ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ਵਿੱਚ ਨਵੀਂ ਆਧਾਰ ਐਪ ਡਾਊਨਲੋਡ ਕਰੋ।
2. ਆਧਾਰ ਨੰਬਰ ਅਤੇ ਰਜਿਸਟਰਡ ਮੋਬਾਈਲ ਨੰਬਰ ਦੀ ਮਦਦ ਨਾਲ ਲੋਗਇਨ ਕਰੋ।
3. ਲੋਗਇਨ ਕਰਨ ਤੋਂ ਬਾਅਦ ਐਪ ਵਿੱਚ ‘Auth History’ ਦਾ ਵਿਕਲਪ ਦਿਖਾਈ ਦੇਵੇਗਾ।
4. ਇਸ 'ਤੇ ਕਲਿੱਕ ਕਰਦੇ ਹੀ ਤੁਹਾਡੇ ਸਾਹਮਣੇ ਪੂਰੀ ਲਿਸਟ ਆ ਜਾਵੇਗੀ, ਜਿਸ ਵਿੱਚ ਤਰੀਕ, ਸਮਾਂ ਅਤੇ ਸਥਾਨ ਦੀ ਜਾਣਕਾਰੀ ਹੋਵੇਗੀ।
ਗਲਤ ਵਰਤੋਂ ਹੋਣ 'ਤੇ ਤੁਰੰਤ ਕਰੋ ਇਹ ਕੰਮ
ਜੇਕਰ ਤੁਹਾਨੂੰ ਹਿਸਟਰੀ ਵਿੱਚ ਕੋਈ ਅਜਿਹੀ ਐਂਟਰੀ ਮਿਲਦੀ ਹੈ ਜੋ ਤੁਸੀਂ ਨਹੀਂ ਕੀਤੀ, ਤਾਂ ਉਸਨੂੰ ਨਜ਼ਰਅੰਦਾਜ਼ ਨਾ ਕਰੋ। ਤੁਰੰਤ UIDAI ਦੀ ਹੈਲਪਲਾਈਨ 'ਤੇ ਸ਼ਿਕਾਇਤ ਦਰਜ ਕਰਵਾਓ। ਇਸ ਤੋਂ ਇਲਾਵਾ ਤੁਸੀਂ ਸਾਈਬਰ ਕ੍ਰਾਈਮ ਹੈਲਪਲਾਈਨ ਜਾਂ ਨਜ਼ਦੀਕੀ ਪੁਲਸ ਸਟੇਸ਼ਨ ਵਿੱਚ ਵੀ ਸ਼ਿਕਾਇਤ ਕਰ ਸਕਦੇ ਹੋ। ਸਮੇਂ ਸਿਰ ਕੀਤੀ ਗਈ ਕਾਰਵਾਈ ਤੁਹਾਨੂੰ ਫਰਜ਼ੀ ਲੋਨ ਅਤੇ ਕਾਨੂੰਨੀ ਮੁਸੀਬਤਾਂ ਤੋਂ ਬਚਾ ਸਕਦੀ ਹੈ। ਯਾਦ ਰੱਖੋ, ਡਿਜੀਟਲ ਦੌਰ ਵਿੱਚ ਤੁਹਾਡੀ ਸਤਰਕਤਾ ਹੀ ਸਭ ਤੋਂ ਵੱਡੀ ਸੁਰੱਖਿਆ ਹੈ। ਸਮੇਂ-ਸਮੇਂ 'ਤੇ ਆਪਣੀ ਆਧਾਰ ਹਿਸਟਰੀ ਚੈੱਕ ਕਰਨ ਦੀ ਆਦਤ ਜ਼ਰੂਰ ਬਣਾਓ।
ਗੂੰਗੀਆਂ-ਬੋਲੀਆਂ ਔਰਤਾਂ ਬਣਾਉਂਦਾ ਸੀ ਸ਼ਿਕਾਰ! ਇੰਝ ਪੁਲਸ ਹੱਥੇ ਚੜ੍ਹਿਆ ਸੀਰੀਅਲ ਰੇਪਿਸਟ
NEXT STORY