ਮੁੰਬਈ, (ਭਾਸ਼ਾ)- ਮੁੰਬਈ ’ਚ 16 ਸਾਲ ਪਹਿਲਾਂ ਇਕ ਗੂੰਗੀ-ਬੋਲ਼ੀ ਔਰਤ ਨਾਲ ਜਬਰ-ਜ਼ਨਾਹ ਦੀ ਸ਼ਿਕਾਇਤ ਨੇ ਇਕ ਭਿਆਨਕ ਸੱਚਾਈ ਦਾ ਖੁਲਾਸਾ ਕੀਤਾ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਇੱਕਲੀ ਸ਼ਿਕਾਇਤ ਨੇ ਇਕ ਸੀਰੀਅਲ ਰੇਪਿਸਟ ਦਾ ਪਰਦਾਫਾਸ਼ ਕੀਤਾ ਹੈ।
ਕੁਝ ਦਿਨ ਪਹਿਲਾਂ ਇਕ ਪੀੜਤਾ ਵੱਲੋਂ ਆਪਣੀ ਚੁੱਪ ਤੋੜਨ ਪਿੱਛੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀ ਬੇਰਹਿਮੀ ਦਾ ਸ਼ਿਕਾਰ ਹੋਈ ਇਕ ਹੋਰ ਔਰਤ ਦੀ ਖੁਦਕੁਸ਼ੀ ਦੀ ਕੋਸ਼ਿਸ਼ ਨੇ ਗੂੰਗੀ-ਬੋਲ਼ੀ ਔਰਤ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਨਸਾਫ਼ ਦੀ ਉਮੀਦ ’ਚ ਉਹ ਆਪਣੀ ਮੁਸ਼ਕਲ ਸਾਂਝੀ ਕਰਨ ਲਈ ਅੱਗੇ ਆਈ।
ਇਹ ਵੀ ਪੜ੍ਹੋ- 2026 'ਚ ਪਵੇਗੀ ਮਹਿੰਗਾਈ ਦੀ ਦੋਹਰੀ ਮਾਰ, ਹੋ ਗਈ ਵੱਡੀ ਭਵਿੱਖਬਾਣੀ!
ਪੱਛਮੀ ਉਪਨਗਰ ਦੀ ਰਹਿਣ ਵਾਲੀ ਪੀੜਤਾ ਨੇ ਇਕ ਵ੍ਹਟਸਐਪ ਗਰੁੱਪ ’ਤੇ ਆਪਣੇ ਸਾਥੀਆਂ ਨਾਲ ਵੀਡੀਓ ਕਾਲ ਦੌਰਾਨ ਸੰਕੇਤਕ ਭਾਸ਼ਾ ’ਚ ਦੱਸਿਆ ਕਿ ਜਦੋਂ ਉਹ ਨਾਬਾਲਗ ਸੀ ਤਾਂ ਮੁਲਜ਼ਮ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜ਼ਨਾਹ ਕੀਤਾ ਸੀ।
ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਹੇਸ਼ ਪਵਾਰ ਨੂੰ ਕੁਝ ਘੰਟਿਆਂ ਅੰਦਰ ਹੀ ਪਾਲਘਰ ਜ਼ਿਲੇ ’ਚੋਂ ਗ੍ਰਿਫ਼ਤਾਰ ਕਰ ਲਿਆ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਨੇ ਕਈ ਗੂੰਗੀਆਂ ਤੇ ਬੋਲੀਆਂ ਔਰਤਾਂ ਨੂੰ ਨਸ਼ੀਲਾ ਪਦਾਰਥ ਪਿਆਇਆ ਸੀ ਤੇ ਜਬਰ-ਜ਼ਨਾਹ ਕੀਤਾ ਸੀ।
ਮੁਲਜ਼ਮ ਨੇ ਕਥਿਤ ਤੌਰ ’ਤੇ ਔਰਤਾਂ ਨੂੰ ਬਿਨਾਂ ਕਪੜਿਆਂ ਤੋਂ ਵੀਡੀਓ ਕਾਲ ਕਰਨ ਲਈ ਮਜਬੂਰ ਕੀਤਾ ਤੇ ਫਿਰ ਇਨ੍ਹਾਂ ਰਿਕਾਰਡਿੰਗਾਂ ਦੀ ਵਰਤੋਂ ਉਨ੍ਹਾਂ ਨੂੰ ਧਮਕੀਆਂ ਦੇਣ ਤੇ ਪੈਸੇ ਤੇ ਸੋਨਾ ਵਸੂਲਣ ਲਈ ਕੀਤੀ।
ਪੁਲਸ ਕੋਲ 7 ਔਰਤਾਂ ਨਾਲ ਜਬਰ-ਜ਼ਨਾਹ ਦੇ ਸਬੂਤ ਹਨ ਪਰ ਇਹ ਗਿਣਤੀ 24 ਤੋਂ ਵੱਧ ਹੋ ਸਕਦੀ ਹੈ।
ਇਹ ਵੀ ਪੜ੍ਹੋ- ਕਪਤਾਨ ਨੂੰ ਹੀ ਟੀਮ 'ਚੋਂ ਕੱਢ'ਤਾ ਬਾਹਰ! T20 World Cup ਤੋਂ ਪਹਿਲਾਂ ਵੱਡਾ ਫੈਸਲਾ
ਸ਼੍ਰੀਨਗਰ ਦੇ ਕਈ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਜਾਰੀ, ਸੁਰੱਖਿਆ ਸਖ਼ਤ
NEXT STORY