ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਦੇ ਇਕ ਜੱਜ ਦੇ ਘਰ 'ਚ ਲੱਗੀ ਅੱਗ ਗਈ। ਅੱਗ ਲੱਗਣ ਦੀ ਘਟਨਾ ਮਗਰੋਂ ਘਰ ਵਿਚੋਂ ਵੱਡੀ ਮਾਤਰਾ ਵਿਚ ਨਕਦੀ ਦਾ ਵੱਡਾ ਢੇਰ ਬਰਾਮਦ ਹੋਇਆ, ਜਿਸ ਨਾਲ ਨਿਆਂਇਕ ਗਲਿਆਰਿਆਂ ਵਿਚ ਹਲ-ਚਲ ਮਚ ਗਈ। ਨਕਦੀ ਬਰਾਮਦ ਹੋਣ ਮਗਰੋਂ ਜੱਜ ਯਸ਼ਵੰਤ ਵਰਮਾ ਦਾ ਤਬਾਦਲਾ ਕਰ ਦਿੱਤਾ ਗਿਆ। CJI ਸੰਜੀਵ ਖੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕਾਲੇਜੀਅਮ ਨੂੰ ਉਨ੍ਹਾਂ ਨੂੰ ਕਿਸੇ ਹੋਰ ਹਾਈ ਕੋਰਟ ਵਿਚ ਟਰਾਂਸਫਰ ਕਰਨ ਦਾ ਫੈਸਲਾ ਕਰਨ ਲਈ ਮਜਬੂਰ ਹੋਣਾ ਪਿਆ।
ਜਦੋਂ ਅੱਗ ਲੱਗੀ ਤਾਂ ਜਸਟਿਸ ਯਸ਼ਵੰਤ ਵਰਮਾ ਸ਼ਹਿਰ ਵਿਚ ਨਹੀਂ ਸਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਬੁਲਾਇਆ। ਅੱਗ ਬੁਝਾਉਣ ਤੋਂ ਬਾਅਦ ਇਕ ਕਮਰੇ ਦੇ ਅੰਦਰ ਵੱਡੀ ਮਾਤਰਾ ਵਿਚ ਨਕਦੀ ਮਿਲੀ, ਇਹ ਨਕਦੀ ਬੇਹਿਸਾਬ ਹੈ। ਵੱਡੀ ਮਾਤਰਾ ਵਿਚ ਨਕਦੀ ਮਿਲਣ ਮਗਰੋਂ ਪੁਲਸ ਕਰਮੀਆਂ ਨੇ ਘਟਨਾ ਦੀ ਜਾਣਕਾਰੀ ਤੁਰੰਤ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। CJI ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਕਾਲੇਜੀਅਮ ਦੀ ਬੈਠਕ ਬੁਲਾਈ। ਬੈਠਕ ਵਿਚ ਜਸਟਿਸ ਵਰਮਾ ਦਾ ਤੁਰੰਤ ਤਬਾਦਲਾ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਨੂੰ ਇਲਾਹਾਬਾਦ ਹਾਈ ਕੋਰਟ ਭੇਜ ਦਿੱਤਾ ਗਿਆ। ਦਰਅਸਲ ਜਸਟਿਸ ਵਰਮਾ ਅਕਤੂਬਰ 2021 ਵਿਚ ਇਲਾਹਾਬਾਦ ਹਾਈ ਕੋਰਟ ਤੋਂ ਦਿੱਲੀ ਹਾਈ ਕੋਰਟ ਆਏ ਸਨ।
ਹਾਲਾਂਕਿ ਪੰਜ ਜੱਜਾਂ ਦੇ ਕਾਲੇਜੀਅਮ ਦੇ ਕੁਝ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਅਜਿਹੀ ਗੰਭੀਰ ਘਟਨਾ ਜੇਕਰ ਤਬਾਦਲੇ ਨਾਲ ਛੱਡ ਦਿੱਤੀ ਜਾਂਦੀ ਹੈ, ਤਾਂ ਇਹ ਨਾ ਸਿਰਫ਼ ਨਿਆਂਪਾਲਿਕਾ ਦੇ ਅਕਸ ਨੂੰ ਢਾਹ ਲਗਾਏਗੀ, ਸਗੋਂ ਸੰਸਥਾ ਵਿਚ ਵੀ ਭਰੋਸੇ ਨੂੰ ਵੀ ਖ਼ਤਮ ਕਰਨ ਦੇਵੇਗੀ। ਉਨ੍ਹਾਂ ਕਿਹਾ ਕਿ ਜਸਟਿਸ ਵਰਮਾ ਨੂੰ ਅਸਤੀਫਾ ਦੇਣ ਲਈ ਕਿਹਾ ਜਾਣਾ ਚਾਹੀਦਾ ਹੈ ਅਤੇ ਜੇਕਰ ਉਹ ਇਨਕਾਰ ਕਰਦੇ ਹਨ, ਤਾਂ ਸੰਸਦ ਵਲੋਂ ਉਨ੍ਹਾਂ ਨੂੰ ਹਟਾਉਣ ਲਈ CJI ਵਲੋਂ ਅੰਦਰੂਨੀ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਦਰਅਸਲ ਸੰਵਿਧਾਨਕ ਅਦਾਲਤ ਦੇ ਜੱਜਾਂ ਵਿਰੁੱਧ ਭ੍ਰਿਸ਼ਟਾਚਾਰ, ਗਲਤ ਕੰਮ ਜਾਂ ਅਣਉਚਿਤਤਾ ਦੇ ਦੋਸ਼ਾਂ ਨਾਲ ਨਜਿੱਠਣ ਲਈ 1999 'ਚ ਸੁਪਰੀਮ ਕੋਰਟ ਵਲੋਂ ਤਿਆਰ ਕੀਤੀ ਗਈ ਅੰਦਰੂਨੀ ਪ੍ਰਕਿਰਿਆ ਮੁਤਾਬਕ CJI ਸ਼ਿਕਾਇਤ ਪ੍ਰਾਪਤ ਹੋਣ 'ਤੇ ਜੱਜ ਤੋਂ ਜਵਾਬ ਮੰਗਦਾ ਹੈ।
Income Tax ਵਿਭਾਗ 'ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
NEXT STORY