ਨੈਸ਼ਨਲ ਡੈਸਕ- ਇਨਕਮ ਟੈਕਸ ਵਿਭਾਗ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ (ਹੈਦਰਾਬਾਦ) 'ਚ ਸਟੇਨੋਗ੍ਰਾਫਰ ਗ੍ਰੇਡ II, ਟੈਕਸ ਅਸਿਸਟੈਂਟ ਅਤੇ ਮਲਟੀ-ਟਾਸਕਿੰਗ ਸਟਾਫ਼ (ਐੱਮਟੀਐੱਸ) ਸਮੇਤ ਕਈ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਹ ਭਰਤੀ ਸਪੋਰਟਸ ਕੋਟੇ ਦੇ ਅਧੀਨ ਕੀਤੀ ਜਾ ਰਹੀ ਹੈ।
ਅਹੁਦਿਆਂ ਦਾ ਵੇਰਵਾ
ਸਟੇਨੋਗ੍ਰਾਫ਼ਰ ਗ੍ਰੇਡ II (ਸਟੇਨੋ)- 2 ਅਹੁਦੇ
ਟੈਕਸ ਅਸਿਸਟੈਂਟ (ਟੀਏ)- 28 ਅਹੁਦੇ
ਮਲਟੀ ਟਾਸਕਿੰਗ ਸਟਾਫ਼ (ਐੱਮਟੀਐੱਸ)- 26 ਅਹੁਦੇ
ਕੁੱਲ 56 ਅਹੁਦੇ ਭਰੇ ਜਾਣਗੇ।
ਮਹੱਤਵਪੂਰਨ ਤਾਰੀਖ਼ਾਂ
ਅਪਲਾਈ ਕਰਨ ਦੀ ਪ੍ਰਕਿਰਿਆ 25 ਮਾਰਚ 2025 ਤੋਂ ਸ਼ੁਰੂ ਹੋ ਰਹੀ ਹੈ।
ਉਮੀਦਵਾਰ 5 ਅਪ੍ਰੈਲ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਅਹੁਦੇ ਅਨੁਸਾਰ ਉਮੀਦਵਾਰ 10ਵੀਂ-12ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਉਮਰ 18 ਤੋਂ 27 ਸਾਲ ਤੈਅ ਕੀਤੀ ਗਈ ਹੈ। ਰਾਖਵਾਂਕਰਨ ਕੈਟੇਗਰੀ ਨੂੰ ਨਿਯਮ ਅਨੁਸਾਰ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਖੁਸ਼ਖ਼ਬਰੀ : ਭਰੀਆਂ ਜਾਣਗੀਆਂ 53749 ਅਸਾਮੀਆਂ, 10ਵੀਂ ਪਾਸ ਵੀ ਅੱਜ ਤੋਂ ਕਰ ਸਕਦੇ ਅਪਲਾਈ
NEXT STORY