ਚੰਬਾ—ਹਿਮਾਚਲ ਦੇ ਚੰਬਾ ਜ਼ਿਲੇ ਦੇ ਸਲੂਣੀ ਬਾਜ਼ਾਰ 'ਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਲਗਭਗ 20 ਦੁਕਾਨਾਂ ਸਮੇਤ ਕਈ ਘਰ ਸੜ ਕੇ ਰਾਖ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤ 12.30 ਵਜੇ ਇਹ ਹਾਦਸਾ ਵਾਪਰਿਆ। ਹਾਦਸੇ ਦੌਰਾਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ਕਿਲਾਂ ਤੋਂ ਬਾਅਦ ਲਗਭਗ ਸਵੇਰ 3 ਵਜੇ ਤੱਕ ਅੱਗ 'ਤੇ ਕਾਬੂ ਪਾਇਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਈ ਲੋਕ ਰੋਜ਼ਗਾਰ ਅਤੇ ਕਈ ਲੋਕਾਂ ਘਰਾਂ ਤੋਂ ਬੇਘਰ ਹੋ ਗਏ ਹਨ।
ਬੈਂਕ ਧੋਖਾਧੜੀ ਮਾਮਲੇ 'ਚ CBI ਨੇ ਪੰਜਾਬ ਤੇ ਦਿੱਲੀ ਸਮੇਤ 169 ਥਾਂਵਾਂ 'ਤੇ ਮਾਰੇ ਛਾਪੇ
NEXT STORY