ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਮੇਠੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਅੱਗ ਲੱਗਣ ਨਾਲ ਇਕ ਝੌਪੜੀ ਦੀ ਛੱਤ 'ਤੇ ਸੌਂ ਰਹੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਅਮੇਠੀ ਥਾਣਾ ਖੇਤਰ ਦੇ ਸੁੰਦਰਪੁਰ ਦਰਖਾ ਦਾ ਰਹਿਣ ਵਾਲਾ ਰਾਮ ਸੰਜੀਵਨ (46) ਆਪਣੀ ਝੌਪੜੀ ਦੀ ਛੱਤ 'ਤੇ ਸੌਂ ਰਿਹਾ ਸੀ ਜਦੋਂ ਉਸ ਨੇ ਅਚਾਨਕ ਅੱਗ ਦੀਆਂ ਲਪਟਾਂ ਵੇਖੀਆਂ। ਜਦੋਂ ਤੱਕ ਆਸ-ਪਾਸ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਛੱਤ ਸੜ ਕੇ ਸੁਆਹ ਹੋ ਚੁੱਕੀ ਸੀ।
ਅੱਗ ਵਿੱਚ ਝੁਲਸ ਗਏ ਰਾਜਾਰਾਮ ਨੂੰ ਗੌਰੀਗੰਜ ਦੇ ਸੰਯੁਕਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿੱਤੀ ਅਤੇ ਬਿਹਤਰ ਇਲਾਜ ਲਈ ਰੈਫਰ ਕਰ ਦਿੱਤਾ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਮੇਠੀ ਦੇ ਇੰਸਪੈਕਟਰ-ਇਨ-ਚਾਰਜ ਰਵੀ ਸਿੰਘ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਦੇਸ਼ ਨੂੰ ਮਿਲਿਆ ਨਵਾਂ ਏਅਰਪੋਰਟ ! ਅੱਜ ਤੋਂ ਫਲਾਈਟਾਂ ਦਾ ਸੰਚਾਲਨ ਹੋਇਆ ਸ਼ੁਰੂ
NEXT STORY