ਕੁੱਲੂ—ਹਿਮਾਚਲ ਦੇ ਕੁੱਲੂ ਜ਼ਿਲੇ 'ਚ ਅੱਜ ਸਵੇਰਸਾਰ ਮਕਾਨ 'ਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਿਟ ਕਾਰਨ ਅੱਜ ਸਵੇਰ 5 ਵਜੇ ਲੱਗੀ ਅਤੇ ਹਾਦਸੇ ਦੌਰਾਨ ਸਾਰਾ ਮਕਾਨ ਸੜ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਹਾਦਸੇ ਦੌਰਾਨ ਕਾਫੀ ਸਮਾਨ ਸੜ੍ਹ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ ਗਿਆ।

ਦੱਸਣਯੋਗ ਹੈ ਕਿ ਇਹ ਮਕਾਨ ਲੱਕੜੀ ਦਾ ਬਣਿਆ ਹੋਇਆ ਸੀ ਅਤੇ ਘਰ 'ਚ ਰਾਜ ਕੁਮਾਰ, ਨੰਦ ਲਾਲ , ਕੇਹਰ ਸਿੰਘ, ਉਨ੍ਹਾਂ ਦੀ ਮਾਤਾ ਇੰਦਰਾ ਦੇਵੀ ਸਮੇਤ 10 ਮੈਂਬਰ ਘਰ 'ਚ ਰਹਿੰਦੇ ਸੀ।

ਗ੍ਰਾਮ ਪੰਚਾਇਤ ਦੇ ਪ੍ਰਧਾਨ ਸੁਭਾਸ਼ ਨੇ ਪ੍ਰਭਾਵਿਤ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਫੌਰੀ ਰਾਹਤ ਦੇਣ ਦੀ ਗੁਹਾਰ ਲਗਾਈ ਹੈ।

ਦੇਸ਼ 'ਚ ਖੁੱਲ੍ਹਿਆ ਪਹਿਲਾਂ 'ਦਿਸ਼ਾ' ਮਹਿਲਾ ਪੁਲਸ ਥਾਣਾ
NEXT STORY