ਮੁੰਬਈ- ਮੁੰਬਈ ਵਿਚ ਵੀਰਵਾਰ ਯਾਨੀ ਕਿ ਅੱਜ ਇਕ 24 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ 135 ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਘੋਡਪਦੇਵ ਇਲਾਕੇ ਵਿਚ ਮਹਾਰਾਸ਼ਟਰ ਰਿਹਾਇਸ਼ੀ ਅਤੇ ਖੇਤਰੀ ਵਿਕਾਸ ਅਥਾਰਟੀ ਕਾਲੋਨੀ ਵਿਚ ਨਿਊ ਹਿੰਦ ਮਿੱਲ ਕੰਪਾਊਂਡ ਵਿਚ ਸਥਿਤ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਸਵੇਰੇ 3 ਵਜ ਕੇ 40 ਮਿੰਟ 'ਤੇ ਲੱਗੀ।
ਇਸ ਥਾਂ 'ਤੇ ਸਰਕਾਰ ਨੇ ਲੋਕਾਂ ਮੁੱਖ ਰੂਪ ਨਾਲ ਮਿੱਲ ਮਜ਼ਦੂਰਾਂ ਨੂੰ ਫਲੈਟ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀਆਂ ਵੱਖ-ਵੱਖ ਮੰਜ਼ਿਲਾ ਤੋਂ ਘੱਟ ਤੋਂ ਘੱਟ 135 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਅਧਿਕਾਰੀਆਂ ਮੁਤਾਬਕ ਇਨ੍ਹਾਂ ਲੋਕਾਂ ਵਿਚੋਂ 25 ਨੂੰ ਛੱਤ ਤੋਂ, 30 ਨੂੰ 15ਵੀਂ ਮੰਜ਼ਿਲ ਦੇ ਆਸਰਾ ਖੇਤਰ ਤੋਂ ਅਤੇ 80 ਲੋਕਾਂ ਨੂੰ 22ਵੀਂ ਮੰਜ਼ਿਲ ਦੇ ਆਸਰਾ ਖੇਤਰ ਤੋਂ ਕੱਢਿਆ ਗਿਆ।
ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ 5 ਫਾਇਰ ਬ੍ਰਿਗੇਡ ਗੱਡੀਆਂ ਅਤੇ ਤਿੰਨ ਪਾਣੀ ਦੇ ਟੈਂਕਰਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਅਤੇ ਸਵੇਰੇ 7 ਵਜ ਕੇ 20 ਮਿੰਟ ਤੱਕ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ।
ਜੰਮੂ-ਕਸ਼ਮੀਰ 'ਚ ਫ਼ੌਜ ਦਾ ਅੱਤਵਾਦੀਆਂ ਨਾਲ ਐਨਕਾਊਂਟਰ ਜਾਰੀ, ਕੈਪਟਨ ਸਣੇ 4 ਜਵਾਨ ਸ਼ਹੀਦ, 2 ਜ਼ਖ਼ਮੀ
NEXT STORY