ਚੁਰੂ – ਰਾਜਸਥਾਨ ’ਚ ਚੁਰੂ ਜ਼ਿਲੇ ਦੇ ਸਰਦਾਰਸ਼ਹਿਰ ਤਹਿਸੀਲ ’ਚ ਅੱਜ ਇਕ ਝੌਂਪੜੀ ’ਚ ਅੱਗ ਲੱਗਣ ਨਾਲ 4 ਬੱਚਿਆਂ ਦੀ ਸੜਨ ਕਾਰਣ ਮੌਤ ਹੋ ਗਈ। ਮੌਕੇ ’ਤੇ ਪਹੁੰਚੇ ਪੁਲਸ ਦੇ ਡਿਪਟੀ ਸੁਪਰਡੈਂਟ ਗਿਰਧਾਰੀ ਲਾਲ ਸ਼ਰਮਾ ਨੇ ਦੱਸਿਆ ਕਿ ਦੁਪਹਿਰ ਸਮੇਂ ਕਾਲੇਰਾ ਪਿੰਡ ਦੇ ਬਾਹਰ ਵਾਲੇ ਪਾਸੇ ਸਥਿਤ ਇਕ ਝੌਂਪੜੀ ’ਚ ਅਚਾਨਕ ਅੱਗ ਲੱਗ ਗਈ। ਉਸ ਸਮੇਂ ਅਜੇ (5), ਦੇਵਾਰਾਮ (3), ਸ਼ਿਵਾਨੀ (3), ਮਨੀਸ਼ਾ (3) ਖੇਡ ਰਹੇ ਸਨ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬਾਹਰ ਬਜ਼ੁਰਗ ਮਹਿਲਾ ਬੱਚਿਆਂ ਨੂੰ ਬਾਹਰ ਨਾ ਕੱਢ ਸਕੀ। ਉਸ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਭੱਜ ਕੇ ਆਏ ਅਤੇ ਉਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਚਾਰੇ ਬੱਚਿਆਂ ਦੀ ਮੌਤ ਹੋ ਚੁੱਕੀ ਸੀ।
ਪਾਕਿ ਨੇ ਕੀਤੀ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ’ਚ ਕੰਟਰੋਲ ਰੇਖਾ ਕੋਲ ਗੋਲਾਬਾਰੀ
NEXT STORY