ਬੇਂਗਲੁਰੂ-ਕਰਨਾਟਕ ਦੇ ਕਰਵਾਰ ਇਲਾਕੇ 'ਚ ਜੰਗੀ ਜਹਾਜ ਆਈ. ਐੱਨ. ਐੱਸ. ਵਿਕ੍ਰਮਾਦਿੱਤਿਆ 'ਚ ਅਚਾਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਅੱਗ 'ਤੇ ਕਾਬੂ ਕਰਦਿਆਂ ਇੱਕ ਅਫਸਰ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਭਾਵ ਸ਼ੁੱਕਰਵਾਰ ਉਸ ਸਮੇਂ ਵਾਪਰਿਆ ਜਦੋਂ ਆਈ. ਐੱਨ. ਐੱਸ ਵਿਕ੍ਰਮਾਦਿੱਤਿਆ ਬੰਦਰਗਾਹ ਦੇ ਨੇਡ਼ੇ ਪਹੁੰਚਣ ਵਾਲਾ ਸੀ। ਨੇਵੀ ਅਧਿਕਾਰੀਆਂ ਮੁਤਾਬਕ ਲੈਫਟੀਨੈਂਟ ਕਮਾਂਡਰ ਡੀ. ਐੱਸ. ਚੌਹਾਨ ਨੇ ਅੱਗ 'ਤੇ ਬਹੁਤ ਸਮਝਦਾਰੀ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਧੂੰਏ 'ਚ ਉਹ ਬੇਹੋਸ਼ ਹੋ ਗਏ, ਉਨ੍ਹਾਂ ਨੂੰ ਤਰੁੰਤ ਨੇਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਪਰ ਜਹਾਜ਼ 'ਚ ਕੋਈ ਹੋਰ ਨੁਕਸਾਨ ਨਹੀਂ ਹੋਇਆ।

ਰਾਹੁਲ ਵਿਰੁੱਧ ਮਾਣਹਾਨੀ ਮਾਮਲਾ : ਕੋਰਟ 'ਚ ਪੇਸ਼ ਹੋਏ ਸੁਸ਼ੀਲ ਮੋਦੀ
NEXT STORY