ਪਟਨਾ— ਰਾਹੁਲ ਗਾਂਧੀ ਵਿਰੁੱਧ ਦਾਇਰ ਮਾਣਹਾਨੀ ਮਾਮਲੇ ਦੇ ਸੰਬੰਧ 'ਚ ਸ਼ੁੱਕਰਵਾਰ ਨੂੰ ਇੱਥੇ ਇਕ ਅਦਾਲਤ 'ਚ ਸਾਹਮਣੇ ਪੇਸ਼ ਹੋਏ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਇਹ ਟਿੱਪਣੀ ਕਰ ਕੇ ਉਨ੍ਹਾਂ ਦੀ ਅਕਸ ਖਰਾਬ ਕੀਤੀ ਹੈ ਕਿ ਸਾਰੇ ਚੋਰਾਂ ਦਾ ਉਪਨਾਮ ਮੋਦੀ ਕਿਉਂ ਹੈ?'' ਭਾਜਪਾ ਦੇ ਸੀਨੀਅਰ ਨੇਤਾ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਗਾਂਧੀ ਦੀ ਟਿੱਪਣੀ 'ਤੇ ਮਾਣਹਾਨੀ ਨਾਲ ਸੰਬੰਧਤ ਭਾਰਤੀ ਸਜ਼ਾ ਦੀਆਂ ਧਾਰਾਵਾਂ 499 ਅਤੇ 500 ਦੇ ਅਧੀਨ ਨੋਟਿਸ ਲਿਆ ਜਾਵੇ ਅਤੇ ਕਾਂਗਰਸ ਪ੍ਰਧਾਨ ਨੂੰ ਸੰਮਨ ਜਾਰੀ ਕਰ ਕੇ ਉਨ੍ਹਾਂ ਵਿਰੁੱਧ ਸੁਣਵਾਈ ਕੀਤੀ ਜਾਵੇ। ਸੁਸ਼ੀਲ ਨੇ ਦੱਸਿਆ ਕਿ ਉਨ੍ਹਾਂ ਨੇ ਕੋਰਟ ਨੂੰ ਕਿਹਾ ਕਿ ਸਿਰਫ ਉਹ ਨਹੀਂ ਸਗੋਂ ਲੱਖਾਂ ਲੋਕ ਜਿਨ੍ਹਾਂ ਦਾ 'ਮੋਦੀ' ਉਪਨਾਮ ਹੈ, ਉਹ ਕਾਂਗਰਸ ਪ੍ਰਧਾਨ ਦੀ ਇਸ ਟਿੱਪਣੀ ਕਾਰਨ ਹਾਸੇ ਦਾ ਪਾਤਰ ਬਣ ਰਹੇ ਹਾਂ।
ਸੁਸ਼ੀਲ ਨੇ ਕਿਹਾ,''ਮੈਂ ਪਿਛਲੇ ਹਫਤੇ ਦਾਇਰ ਮਾਣਹਾਨੀ ਪਟੀਸ਼ਨ ਨੂੰ ਲੈ ਕੇ ਕੋਰਟ ਦੇ ਨਿਰਦੇਸ਼ ਅਨੁਸਾਰ ਮੁੱਖ ਨਿਆਇਕ ਮੈਜਿਸਟਰੇਟ ਦੇ ਸਾਹਮਣੇ ਪੇਸ਼ ਹੋਇਆ। ਮੈਂ ਕਿਹਾ ਕਿ ਰਾਹੁਲ ਗਾਂਧੀ ਨੇ ਕਰਨਾਟਕ ਦੇ ਕੋਲਾਰ ਜ਼ਿਲੇ ਦੀ ਇਕ ਰੈਲੀ 'ਚ ਟਿੱਪਣੀ ਕੀਤੀ ਸੀ ਕਿ ਸਾਰੇ ਚੋਰਾਂ ਦਾ ਉਪਨਾਮ ਮੋਦੀ ਹੁੰਦਾ ਹੈ।'' ਉਨ੍ਹਾਂ ਨੇ ਕਿਹਾ,''ਇਸ ਬਿਆਨ ਦਾ ਸਮਾਚਾਰ ਚੈਨਲਾਂ 'ਤੇ ਪ੍ਰਸਾਰਨ ਹੋਇਆ ਅਤੇ ਇਸ ਦੀਆਂ ਖਬਰਾਂ ਅਖਬਾਰਾਂ 'ਚ ਵੀ ਛਪੀਆਂ। ਇਸ ਕਾਰਨ ਮੈਨੂੰ ਸ਼ਰਮਿੰਦਾ ਹੋਣਾ ਪਿਆ।'' ਕਾਂਗਰਸ ਪ੍ਰਧਾਨ ਆਪਣੀਆਂ ਕਈ ਰੈਲੀਆਂ 'ਚ ਭ੍ਰਿਸ਼ਟਾਚਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧ ਚੁਕੇ ਹਨ ਅਤੇ ਉਨ੍ਹਾਂ ਨੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਅਤੇ ਸਾਬਕਾ ਆਈ.ਪੀ.ਐੱਲ. ਮੁਖੀ ਲਲਿਤ ਮੋਦੀ ਦੇ ਸੰਦਰਭ 'ਚ ਸਵਾਲ ਚੁੱਕਿਆ ਸੀ ਕਿ ਸਾਰੇ ਚੋਰਾਂ ਦਾ ਉਪਨਾਮ ਮੋਦੀ ਕਿਉਂ ਹੁੰਦਾ ਹੈ। ਕੋਰਟ ਦੇ ਸੂਤਰਾਂ ਨੇ ਕਿਹਾ ਕਿ ਮੁੱਖ ਨਿਆਇਕ ਮੈਜਿਸਟਰੇਟ ਕੁਮਾਰ ਗੁੰਜਨ ਨੇ ਇਸ ਮਾਮਲੇ ਨੂੰ ਸੁਣਵਾਈ ਲਈ ਅਗਲੇ ਮਹੀਨੇ ਲਈ ਰੱਖ ਦਿੱਤਾ।
1 ਮਈ ਤੋਂ ਬਦਲ ਜਾਵੇਗਾ ਟ੍ਰੇਨ ਟਿਕਟ ਰਿਜ਼ਰਵੇਸ਼ਨ ਨਾਲ ਜੁੜਿਆ ਇਹ ਨਿਯਮ
NEXT STORY