ਗੋਹਾਨਾ- ਹਰਿਆਣਾ ਦੇ ਗੋਹਾਨਾ ਵਿਚ ਬਰੋਦਾ ਰੋਡ 'ਤੇ ਸਥਿਤ ਲੱਕੜ ਦੇ ਆਰਾ ਮਿੱਲ 'ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਮੌਕੇ 'ਤੇ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਇੰਨੀ ਭਿਆਨਕ ਸੀ ਕਿ ਆਲੇ-ਦੁਆਲੇ ਦੇ ਮਕਾਨਾਂ ਤੱਕ ਵੀ ਖ਼ਤਰਾ ਬਣਿਆ ਹੋਇਆ ਹੈ। ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮੀ ਮੌਕੇ 'ਤੇ ਮੌਜੂਦ ਹਨ। ਅੱਗ ਲੱਗਣ ਕਾਰਨ ਲੱਕੜ ਦੇ ਆਰੇ ਵਿਚ ਲੱਖਾਂ ਦੀਆਂ ਲੱਕੜਾਂ ਸੜ ਗਈਆਂ।
ਪੁਲਸ ਨੂੰ ਸਵੇਰੇ ਸੂਚਨਾ ਮਿਲੀ ਬਰੋਦਾ ਰੋਡ 'ਤੇ ਭੂਸ਼ਣ ਲੱਕੜ ਆਰੇ 'ਤੇ ਸਵੇਰ ਦੇ ਸਮੇਂ ਅਚਾਨਕ ਅੱਗ ਲੱਗ ਗਈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਬਾਰੇ ਸੂਚਿਤ ਕੀਤਾ। ਅੱਗ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤਾਂ ਅੱਗ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ। ਅੱਗ ਦੀਆਂ ਲਪਟਾਂ ਨੂੰ ਵੇਖ ਕੇ ਆਲੇ-ਦੁਆਲੇ ਦੇ ਮਕਾਨਾਂ 'ਚ ਰਹਿ ਰਹੇ ਲੋਕ ਦਹਿਸ਼ਤ ਵਿਚ ਵਿਖਾਈ ਦਿੱਤੇ ਕਿਉਂਕਿ ਅੱਗ ਇੰਨੀ ਭਿਆਨਕ ਸੀ ਕਿ ਆਲੇ-ਦੁਆਲੇ ਦੇ ਮਕਾਨਾਂ 'ਚ ਪਹੁੰਚਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਸਥਾਨਕ ਲੋਕਾਂ ਮੁਤਾਬਕ ਅੱਗ ਕਰੀਬ 5 ਵਜੇ ਦੇ ਆਲੇ-ਦੁਆਲੇ ਲੱਗੀ। ਆਰੇ ਨਾਲ ਇਕ ਬੈਂਕੁਏਟ ਹਾਲ ਵੀ ਸੀ। ਉਥੇ ਏ.ਸੀ ਅਤੇ ਹੋਰ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਇੱਥੇ ਲੱਖਾਂ ਰੁਪਏ ਦੀ ਲੱਕੜ ਦਾ ਭੰਡਾਰ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲੱਕੜ ਦਾ ਕਾਰੋਬਾਰ ਘਟਦਾ ਜਾ ਰਿਹਾ ਸੀ। ਤੰਗ ਗਲੀਆਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਪਹੁੰਚਣਾ ਬਹੁਤ ਔਖਾ ਹੋ ਗਿਆ ਹੈ।
52 ਦੀ ਉਮਰ 'ਚ ਇਸ਼ਕ ਦਾ ਚੜ੍ਹਿਆ ਸਰੂਰ, 8 ਬੱਚਿਆਂ ਦੀ ਮਾਂ ਨੇ ਪ੍ਰੇਮੀ ਲਈ ਪਤੀ ਨੂੰ ਦਿੱਤਾ ਤਲਾਕ
NEXT STORY