ਸ਼ਾਹਜਹਾਂਪੁਰ- ਉਮਰ 52 ਸਾਲ ਤੇ 8 ਬੱਚਿਆਂ ਦੀ ਮਾਂ। ਉਮਰ ਦੀ ਇਸ ਤਹਿਲੀਜ਼ 'ਤੇ ਆ ਕੇ ਇਸ਼ਕ ਦਾ ਅਜਿਹਾ ਸਰੂਰ ਕਿ ਇਸ 52 ਸਾਲਾ ਮਾਂ ਨੇ ਪ੍ਰੇਮੀ ਖਾਤਰ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਸਾਹਜਹਾਂਪੁਰ ਤੋਂ ਸਾਹਮਣੇ ਆਇਆ ਹੈ। ਔਰਤ ਦੇ 8 ਬੱਚੇ ਹਨ ਅਤੇ ਸਭ ਤੋਂ ਵੱਡਾ ਪੁੱਤਰ 22 ਸਾਲ ਦਾ ਹੈ। ਆਪਣੇ ਪ੍ਰੇਮੀ ਨਾਲ ਵਿਆਹ ਕਰਨ ਦੀ ਜ਼ਿੱਦ 'ਚ ਔਰਤ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ।
ਇਹ ਵੀ ਪੜ੍ਹੋ- ਪਤਨੀ ਦੇ ਸਿਰ ਚੜ੍ਹਿਆ ਆਸ਼ਿਕੀ ਦਾ ਜਨੂੰਨ, ਪਤੀ ਦਾ ਬੇਰਹਿਮੀ ਨਾਲ ਕੀਤਾ ਕਤਲ ਤੇ ਫਿਰ...
8 ਬੱਚਿਆਂ ਦੀ ਮਾਂ ਆਸ਼ਿਕ ਕੋਲ ਪਹੁੰਚੀ ਤਾਂ...
ਪਤੀ ਨੂੰ ਤਲਾਕ ਦੇਣ ਅਤੇ 8 ਬੱਚਿਆਂ ਨੂੰ ਛੱਡਣ ਮਗਰੋਂ ਜਦੋਂ ਉਕਤ ਔਰਤ ਆਪਣੇ ਆਸ਼ਿਕ ਕੋਲ ਪਹੁੰਚੀ ਤਾਂ ਉਸ ਨੇ ਉਸ ਨੂੰ ਠੁਕਰਾ ਦਿੱਤਾ। ਉਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਕਈ ਵਾਰ ਪੁੱਛਣ ਤੇ ਵੀ ਪ੍ਰੇਮੀ ਤਿਆਰ ਨਹੀਂ ਹੋਇਆ ਤਾਂ ਔਰਤ ਨੇ ਪੁਲਸ ਸਟੇਸ਼ਨ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਔਰਤ ਨੇ ਪ੍ਰੇਮੀ ਖਿਲਾਫ਼ ਧੋਖਾਧੜੀ ਅਤੇ ਜਬਰ-ਜ਼ਿਨਾਹ ਦੀ ਸ਼ਿਕਾਇਤ ਦਿੱਤੀ ਹੈ। ਦਰਅਸਲ ਗੁਆਂਢ ਵਿਚ ਰਹਿਣ ਵਾਲੇ ਇਕ ਸ਼ਖ਼ਸ ਨਾਲ ਔਰਤ ਨੂੰ ਇਸ਼ਕ ਹੋ ਗਿਆ। ਦੋਵੇਂ ਕਈ ਸਾਲਾਂ ਤੱਕ ਰਿਸ਼ਤੇ ਵਿਚ ਰਹੇ। ਪ੍ਰੇਮੀ ਵਿਆਹ ਦਾ ਵਾਅਦਾ ਕਰ ਜਬਰ-ਜ਼ਿਨਾਹ ਕਰਦਾ ਰਿਹਾ।
ਇਹ ਵੀ ਪੜ੍ਹੋ- ਪੁੱਤ ਨਿਕਲਿਆ ਕਾਤਲ; ਮਾਪਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਨਹਿਰ 'ਚ ਸੁੱਟੀਆਂ ਲਾਸ਼ਾਂ
ਪੁਲਸ ਕੋਲ ਪਹੁੰਚ ਔਰਤ ਬੋਲੀ- ਪ੍ਰੇਮੀ ਨਾਲ ਕਰਵਾ ਦਿਓ, ਨਹੀਂ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ
ਔਰਤ ਮੁਤਾਬਕ ਪ੍ਰੇਮੀ ਵਲੋਂ ਵਿਆਹ ਦਾ ਵਾਅਦਾ ਕਰਨ 'ਤੇ ਉਸ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ, ਨਾਲ ਹੀ ਬੱਚਿਆਂ ਨੂੰ ਵੀ ਛੱਡ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਔਰਤ ਆਪਣੇ ਪ੍ਰੇਮੀ ਕੋਲ ਪਹੁੰਚੀ ਤਾਂ ਉਸ ਨੇ ਉਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਔਰਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਉਸ ਨੇ ਪੁਲਸ ਨੂੰ ਕਿਹਾ ਕਿ ਮੇਰਾ ਵਿਆਹ ਮੇਰੇ ਪ੍ਰੇਮੀ ਨਾਲ ਕਰਵਾ ਦਿਓ, ਨਹੀਂ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ।
ਇਹ ਵੀ ਪੜ੍ਹੋ- 29 ਜ਼ਿਲ੍ਹਿਆਂ 'ਚ ਮੋਹਲੇਧਾਰ ਮੀਂਹ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ
ਔਰਤ ਦੇ ਵੱਡੇ ਪੁੱਤਰ ਦੀ ਉਮਰ 22 ਸਾਲ
ਆਪਣੀ ਸ਼ਿਕਾਇਤ ਵਿਚ ਔਰਤ ਨੇ ਕਿਹਾ ਕਿ ਪਤੀ ਨੂੰ ਉਸ ਦੇ ਅਫੇਅਰ ਬਾਰੇ ਕੁਝ ਵੀ ਨਹੀਂ ਪਤਾ ਸੀ। ਗੁਆਂਢ ਵਿਚ ਰਹਿਣ ਕਾਰਨ ਉਹ ਅਕਸਰ ਆਪਣੇ ਪ੍ਰੇਮੀ ਨੂੰ ਚੋਰੀ-ਛਿਪੇ ਮਿਲਦੀ ਸੀ ਅਤੇ ਉਸ ਨਾਲ ਫ਼ੋਨ 'ਤੇ ਗੱਲ ਵੀ ਕਰਦੀ ਸੀ। ਇਸ ਦੌਰਾਨ ਨੌਜਵਾਨ ਨੇ ਔਰਤ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਪਰ ਇਕ ਸ਼ਰਤ ਰੱਖੀ ਕਿ ਉਹ ਪਹਿਲਾਂ ਆਪਣੇ ਪਤੀ ਨੂੰ ਤਲਾਕ ਦੇਵੇ। ਉਸ ਨੇ ਮੇਰੇ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਉਸ ਨੇ ਸਹੁੰ ਖਾਧੀ ਸੀ ਕਿ ਉਹ ਮੈਨੂੰ ਆਪਣੀ ਪਤਨੀ ਬਣਾਏਗਾ। ਓਧਰ ਇਸ ਮਾਮਲੇ ਵਿਚ ਪੁਲਸ ਨੇ ਰਿਪੋਰਟ ਦਰਜ ਨਹੀਂ ਕੀਤੀ ਹੈ। ਇਸ ਮਾਮਲੇ ਵਿਚ ਇੰਸਪੈਕਟਰ ਕ੍ਰਾਈਮ ਰਵੀ ਕੁਮਾਰ ਨੇ ਦੱਸਿਆ ਕਿ ਉਕਤ ਸ਼ਖ਼ਸ ਤੋਂ ਪੁੱਛ-ਗਿੱਛ ਕੀਤੀ ਗਈ ਹੈ ਪਰ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਔਰਤ ਦੇ 8 ਬੱਚਿਆਂ ਵਿਚੋਂ ਵੱਡੇ ਪੁੱਤਰ ਦੀ ਉਮਰ 22 ਸਾਲ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਦਾ ਵੱਡਾ ਐਲਾਨ ! ਛੋਟੇ ਦੁਕਾਨਦਾਰਾਂ ਲਈ ਲਿਆਂਦੀ UPI ਪ੍ਰੋਤਸਾਹਨ ਯੋਜਨਾ, ਦੇਵੇਗੀ ਵਾਧੂ ਆਮਦਨ ਦਾ ਮੌਕਾ
NEXT STORY