ਮਹਾਰਾਸ਼ਟਰ— ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਸ਼ਹਿਰ ਵਿਚ ਸਥਾਨਕ ਨਗਰ ਨਿਗਮ ਦੀ ਇਕ ਬੀਬੀ ਸਫਾਈ ਕਰਮੀ ਦੀ ‘ਬਲੈਕ ਫੰਗਸ’ ਨਾਲ ਮੌਤ ਹੋ ਗਈ। ਭਿਵੰਡੀ ਵਿਚ ਇਸ ਬੀਮਾਰੀ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ। ਭਿਵੰਡੀ ਨਿਜ਼ਾਮਪੁਰ ਨਗਰ ਨਿਗਮ ਦੇ ਮੈਡੀਕਲ ਅਧਿਕਾਰੀ ਡਾ. ਕੇ. ਆਰ. ਖਰਾਤ ਨੇ ਮੰਗਲਵਾਰ ਨੂੰ ਦੱਸਿਆ ਕਿ ਬੀਬੀ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਸੀ ਪਰ ਉਨ੍ਹਾਂ ਨੂੰ ਸ਼ੂਗਰ ਅਤੇ ਹਾਈ ਬਲੱਡ ਪ੍ਰੈੱਸ਼ਰ ਦੀ ਸ਼ਿਕਾਇਤ ਸੀ।
ਅਧਿਕਾਰੀ ਮੁਤਾਬਕ 44 ਸਾਲ ਬੀਬੀ ’ਚ ਹਾਲ ਹੀ ਵਿਚ ਬਲੈਕ ਫੰਗਸ ਦੇ ਲੱਛਣ ਦਿੱਸਣੇ ਸ਼ੁਰੂ ਹੋਏ ਸਨ। ਉਨ੍ਹਾਂ ਨੂੰ ਪਹਿਲਾਂ ਠਾਣੇ ਦੇ ਨਗਰ ਨਿਗਮ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਅਤੇ ਫਿਰ ਬਿਹਤਰ ਇਲਾਜ ਲਈ ਮੁੰਬਈ ਦੇ ਜੇ. ਜੇ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਸੈਂਟ ਜਾਰਜ ਹਸਪਤਾਲ ’ਚ ਦਾਖ਼ਲ ਕਰਾਉਣਾ ਪਿਆ, ਜਿੱਥੇ ਮੰਗਲਵਾਰ ਤੜਕੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਚਿਰਾਗ ਪਾਸਵਾਨ ਨੂੰ ਲੋਕ ਜਨਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ
NEXT STORY