ਬੇਂਗਲੁਰੂ (ਭਾਸ਼ਾ)— ਤਰਲ ਮੈਡੀਕਲ ਆਕਸੀਜਨ ਨਾਲ ਕਰਨਾਟਕ ਲਈ ਪਹਿਲੀ ਆਕਸੀਜਨ ਐਕਸਪ੍ਰੈੱਸ ਮੰਗਲਵਾਰ ਯਾਨੀ ਕਿ ਅੱਜ ਬੇਂਗਲੁਰੂ ਪਹੁੰਚ ਗਈ। ਦੱਖਣੀ-ਪੱਛਮੀ ਰੇਲਵੇ ਮੁਤਾਬਕ 8 ਕ੍ਰਾਯੋਜੇਨਿਕ ਕੰਟੇਨਰ ’ਚ 120 ਟਨ ਆਕਸੀਜਨ ਨਾਲ ਆਕਸੀਜਨ ਐਕਸਪ੍ਰੈੱਸ ਸੋਮਵਾਰ ਨੂੰ ਝਾਰਖੰਡ ਤੋਂ ਰਵਾਨਾ ਹੋਈ ਸੀ ਅਤੇ ਇਹ ਮੰਗਲਵਾਰ ਸਵੇਰੇ ਵ੍ਹਾਈਟਫੀਲਡ ’ਚ ਭਾਰਤੀ ਕੰਟੇਨਰ ਡਿਪੋ ਪਹੁੰਚੀ। ਦੱਖਣੀ-ਪੱਛਮੀ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਅਨੀਸ਼ ਹੇਗੜੇ ਨੇ ਦੱਸਿਆ ਕਿ ਆਕਸੀਜਨ ਐਕਸਪ੍ਰੈੱਸ ਨੂੰ ਪਹੁੰਚਾਉਣ ਲਈ ‘ਗ੍ਰੀਨ ਕੋਰੀਡੋਰ’ ਤਿਆਰ ਕੀਤਾ ਗਿਆ।
ਅਨੀਸ਼ ਨੇ ਦੱਸਿਆ ਕਿ ਰੇਲਵੇ ਨੇ ਗ੍ਰੀਨ ਕੋਰੀਡੋਰ ਤਿਆਰ ਕਰ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਕਸੀਜਨ ਪਹੁੰਚਾਈ ਹੈ। ਅਧਿਕਾਰੀ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਕੋਵਿਡ-19 ਦੇ ਮਰੀਜ਼ਾਂ ਲਈ ਆਕਸੀਜਨ ਐਕਸਪ੍ਰੈੱਸ ਜ਼ਰੀਏ 4700 ਮੀਟ੍ਰਿਕ ਟਨ ਤੋਂ ਵਧੇਰੇ ਆਕਸੀਜਨ ਦੀ ਸਪਲਾਈ ਕੀਤੀ ਗਈ ਹੈ। ਕਰਨਾਟਕ ਵਿਚ ਵਾਇਰਸ ਦੇ ਲਗਾਤਾਰ ਵੱਧਦੇ ਨਵੇਂ ਮਾਮਲੇ ਆਉਣ ਕਾਰਨ ਆਕਸੀਜਨ ਦੀ ਮੰਗ ਕਈ ਗੁਣਾ ਵੱਧ ਗਈ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਇਕ ਟਵੀਟ ’ਚ ਕਿਹਾ ਕਿ ਕੋਵਿਡ-19 ਮਰੀਜ਼ਾਂ ਨੂੰ ਰਾਹਤ ਮੁਹੱਈਆ ਕਰਾਉਣ ਲਈ ਟਾਟਾਨਗਰ ਤੋਂ ਮੈਡੀਕਲ ਆਕਸੀਜਨ ਦੇ 6 ਕੰਟੇਨਰਾਂ ਨਾਲ ਆਕਸੀਜਨ ਐਕਸਪ੍ਰੈੱਸ ਗ੍ਰੀਨ ਕੋਰੀਡੋਰ ਜ਼ਰੀਏ ਬੇਂਗਲੁਰੂ ਪਹੁੰਚ ਗਈ ਹੈ।
ਨੈਸ਼ਨਲ ਟੈਕਨਾਲੋਜੀ ਡੇਅ 2021: ਜਾਣੋ ਭਾਰਤ ਲਈ ਇਹ ਦਿਨ ਕਿਉਂ ਹੈ ਖ਼ਾਸ
NEXT STORY