ਨੈਨੀਤਾਲ— ਉਤਰਾਖੰਡ ਦੇ ਨੈਨੀਤਾਲ 'ਚ ਮੌਸਮ ਦਾ ਸੀਜਨ ਦੀ ਪਹਿਲੀ ਬਰਫਬਾਰੀ ਹੋਣ ਨਾਲ ਇੱਥੇ ਆਉਣ ਵਾਲੇ ਸੈਲਾਨੀਆਂ 'ਚ ਬਹੁਤ ਉਤਸ਼ਾਹ ਹੈ। ਨੈਨੀਤਾਲ ਦੇ ਉੱਚਾਈ ਵਾਲੇ ਇਲਾਕਿਆਂ ਟਿਫਿਨ ਟਾਪ, ਚਾਈਨਾਪੀਕ, ਕੈਮਲਸਬੈਕ, ਅਯਾਰਪਾਟਾ ਅਤੇ ਕਿਲਬਰੀ ਦੀਆਂ ਪਹਾੜੀਆਂ 'ਤੇ ਕਾਫੀ ਦੇਰ ਤੱਕ ਗੜੇ ਡਿੱਗੇ। ਇਸ ਦੇ ਨਾਲ ਹੀ ਬਰਫਬਾਰੀ ਹੋਈ, ਜਿਸ ਨਾਲ ਤਾਪਮਾਨ 'ਚ ਕਾਫੀ ਗਿਰਾਵਟ ਆਈ। ਠੰਡ ਵਧਣ ਨਾਲ ਦੇਸ਼ੀ-ਵਿਦੇਸ਼ੀ ਸੈਲਾਨੀ ਖੁਸ਼ ਨਜ਼ਰ ਆਏ। ਉਹ ਬਰਫ ਦਾ ਆਨੰਦ ਲੈਣ ਲਈ ਸਵੇਰ ਤੋਂ ਹੀ ਉੱਚਾਈ ਵਾਲੇ ਇਲਾਕਿਆਂ ਵੱਲ ਨਿਕਲ ਗਏ। ਮੌਸਮ 'ਚ ਤਬਦੀਲੀ ਨਾਲ ਸ਼ਹਿਰ ਦੇ ਹੋਟਲ ਵਪਾਰੀਆਂ ਦੇ ਚਿਹਰੇ 'ਤੇ ਮੁਸਕਾਨ ਵਾਪਸ ਆਈ ਹੈ।
ਦਾਵੋਸ 'ਚ ਮੋਦੀ ਵੱਲੋਂ ਦਿੱਤੇ ਭਾਸ਼ਣ ਦਾ ਚੀਨ ਵੀ ਹੋਇਆ ਮੁਰੀਦ
NEXT STORY