ਨਵੀਂ ਦਿੱਲੀ — ਆਂਧਰਾਂ ਪ੍ਰਦੇਸ਼ ਸਰਕਾਰ ਸੂਬੇ ਦੇ ਪੜ੍ਹੇ-ਲਿਖੇ ਬੇਰੋਜ਼ਗਾਰ ਲੋਕਾਂ ਨੂੰ ਵਿੱਤੀ ਸੁਰੱਖਿਆ ਮੁਹੱਈਆ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ। ਇਹ ਵਿੱਤੀ ਸਹਾਇਤਾ ਉਨ੍ਹਾਂ ਨੂੰ ਢੁਕਵੀਂ ਨੌਕਰੀ ਮਿਲਣ ਤੱਕ ਮਿਲਦੀ ਰਹੇਗੀ।
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ Mukhyamantri Yuva Nestham Scheme ਸਕੀਮ ਲਾਂਚ ਕੀਤੀ ਹੈ ਜਿਸ ਨਾਲ ਸੂਬੇ ਦੇ ਸਾਰੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਦਿੱਤੇ ਜਾਣਗੇ। ਸੂਬਾ ਸਰਕਾਰ ਇਸ ਸਕੀਮ 'ਤੇ ਸਲਾਨਾ 1,200 ਕਰੋੜ ਰੁਪਏ ਖਰਚ ਕਰੇਗੀ। ਮੁੱਖ ਮੰਤਰੀ ਖੁਦ ਇੱਥੇ ਨੌਜਵਾਨਾਂ ਨੂੰ ਚੈਕ ਦੇਣਗੇ, ਤੇਲੁਗੁ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਮੰਤਰੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਇਸ ਸਕੀਮ ਦੀ ਸ਼ੁਰੂਆਤ ਕਰਨਗੇ। ਚੰਗੀ ਤਨਖਾਹ ਕਮਾਉਣ ਲਈ ਹੁਨਰ 'ਚ ਸੁਧਾਰ, ਸਵੈ-ਰੁਜ਼ਗਾਰ ਲਈ ਸਿਖਲਾਈ, ਉਦਯੋਗ ਸਥਾਪਿਤ ਕਰਨ ਲਈ ਅਪ੍ਰਰੈਂਟਿਸਸ਼ਿਪ ਪ੍ਰੋਗਰਾਮ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਪ੍ਰੋਗਰਾਮ ਆਦਿ ਚਲਾਉਣ ਲਈ ਪੈਸੇ ਦੀ ਵਰਤੋਂ ਕਰਨ ਦੀ ਸੰਭਾਵਨਾ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 13 ਜਿਲਿਆਂ ਤੋਂ ਕਰੀਬ 400 ਲਾਭਕਾਰੀ ਹਿੱਸਾ ਲੈਣਗੇ। ਸਾਰੇ 175 ਵਿਧਾਨ ਸਭਾ ਹਲਕਿਆਂ ਵਿਚ ਇਵੈਂਟਸ ਹੋਣਗੇ ਜਿਥੇ ਸਥਾਨਕ ਮੰਤਰੀ ਅਤੇ ਵਿਧਾਇਕ ਲਾਭਪਾਤਰੀਆਂ ਨੂੰ ਬੇਰੁਜ਼ਗਾਰੀ ਭੱਤਾ ਸਰਟੀਫਿਕੇਟ ਵੰਡਣਗੇ।
ਸਰਕਾਰ ਨੂੰ ਉਮੀਦ ਹੈ ਕਿ ਉਹ ਤੁਰੰਤ 10 ਲੱਖ ਨੌਜਵਾਨਾਂ ਨੂੰ ਲਾਭ ਪਹੁੰਚਾਉਣਗੇ, ਜਿਨ੍ਹਾਂ ਨੇ ਖੁਦ ਹੀ ਸਰਕਾਰੀ ਵੈਬਸਾਈਟ 'ਤੇ ਆਨਲਾਈਨ ਰਜਿਸਟਰ ਕੀਤਾ ਹੈ। ਹਾਲਾਂਕਿ, ਅੰਦਾਜ਼ੇ ਅਨੁਸਾਰ, ਲਗਭਗ 12 ਲੱਖ ਨੌਜਵਾਨ ਇਸ ਪ੍ਰੋਗ੍ਰਾਮ ਤੋਂ ਲਾਭ ਪ੍ਰਾਪਤ ਕਰਨ ਦੇ ਯੋਗ ਹਨ। ਭੱਤੇ ਹਰ ਮਹੀਨੇ ਦੇ ਪਹਿਲੇ ਹਫਤੇ ਤਕ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕੀਤੇ ਜਾਣਗੇ। ਹੁਣ ਤਕ, 2 ਲੱਖ ਪ੍ਰੋਫਾਈਲਾਂ ਦੀ ਤਸਦੀਕ ਕੀਤੀ ਗਈ ਹੈ।
ਸਕੀਮ ਵਿਚ ਦਾਖਲਾ ਦੇਣ ਸਮੇਂ ਹਰੇਕ ਵਿਅਕਤੀ ਆਪਣੀ ਦਿਲਚਸਪੀ ਅਨੁਸਾਰ ਕਿਸੇ ਵੀ ਵਰਗ ਨੂੰ ਚੁਣ ਸਕਦਾ ਹੈ। ਇਹ ਸਿੱਖਿਆ ਦੇ ਅਧਾਰ 'ਤੇ, ਵਿਅਕਤੀ ਵਿਸ਼ੇਸ਼ ਤੌਰ 'ਤੇ ਵਿਸ਼ੇਸ਼ ਹੁਨਰ ਵਿਕਾਸ ਕੋਰਸਾਂ ਵਿਚ ਹਿੱਸਾ ਲੈਣ ਦੇ ਅਧਾਰ 'ਤੇ ਹੋਣਗੇ। ਇਸ ਤੋਂ ਇਲਾਵਾ ਹੁਨਰ ਵਿਕਾਸ ਪ੍ਰੋਗਰਾਮਾਂ ਲਈ ਸੂਬੇ ਦੀਆਂ ਯੂਨੀਵਰਸਿਟੀਆਂ ਦਾ ਸਹਿਯੋਗ ਲਿਆ ਜਾਵੇਗਾ। ਸਰਕਾਰ ਕੰਪਨੀਆਂ ਨਾਲ ਸਮਝੌਤੇ 'ਤੇ ਹਸਤਾਖਰ ਕਰੇਗੀ ਕਿ ਉਹ ਸਮਾਂ ਆਉਣ 'ਤੇ ਤਜ਼ਰਬੇ ਦੇ ਅਧਾਰ 'ਤੇ ਨੌਜਵਾਨਾਂ ਨੂੰ ਨੌਕਰੀ ਦੇਵੇਗੀ। ਬੇਰੋਜ਼ਗਾਰ ਨੌਜਵਾਨਾਂ ਦੀ ਸਿੱਖਿਆ ਅਤੇ ਹੁਨਰ ਦੇ ਵੇਰਵੇ ਨਾਲ ਇਕ ਨੌਕਰੀ ਪੋਰਟਲ ਬਣਾਇਆ ਜਾਵੇਗਾ।
ਯੋਗਤਾ ਦੇ ਮਾਪਦੰਡ
- ਵਿਅਕਤੀ ਨੂੰ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰ ਦੇ ਨਾਲ ਸਬੰਧਤ ਹੋਣਾ ਚਾਹੀਦਾ ਹੈ
- 22 ਤੋਂ 35 ਸਾਲ ਦੇ ਵਿਚਕਾਰ ਉਮਰ ਹੋਣੀ ਜ਼ਰੂਰੀ ਹੈ
- ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ
- ਪ੍ਰਜਾ ਸਾਧਕਾਰਾ ਸਰਵੇਖਣ ਅਧੀਨ ਰਜਿਸਟਰ ਹੋਣਾ ਜ਼ਰੂਰੀ ਹੈ
ਕਾਂਸਟੇਬਲ ਨੇ ਚਾਰ ਮਹੀਨਿਆਂ ਦੀ ਬੱਚੀ ਨੂੰ 3 ਘੰਟਿਆਂ ਤਕ ਸੰਭਾਲਿਆ, ਤਾਂ ਕਿ ਮਹਿਲਾ ਦੇ ਸਕੇ ਪੇਪਰ
NEXT STORY