ਮਨਾਲੀ—ਲੇਹ ਮਾਰਗ 'ਤੇ ਰੋਹਤਾਂਗ ਸੁਰੰਗ ਤੋਂ ਇਲਾਵਾ 3 ਹੋਰ ਸੁਰੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਲਈ ਦੇਸ਼ 'ਚ ਪਹਿਲੀ ਵਾਰ ਹਵਾਈ ਫੌਜ ਦੇ ਐੱਮ.ਆਈ-17 ਹੈਲੀਕਾਪਟਰ ਨਾਲ ਜਿਓਲਾਜੀਕਲ ਸਰਵੇਅ ਕੀਤਾ ਜਾ ਰਿਹਾ ਹੈ। ਮੰਗਲਵਾਰ ਇਸ ਨੂੰ ਲੈ ਕੇ ਕੁੱਲੂ ਅਤੇ ਮੰਡੀ ਜ਼ਿਲੇ ਦੀ ਸਰਹੱਦ 'ਤੇ ਭੁੰਤਰ ਅਤੇ ਨਗਵਾਈ ਦੇ ਨੇੜੇ ਹੈਲੀਕਾਪਟਰ ਨਾਲ ਟ੍ਰਾਈਲ ਕੀਤਾ ਗਿਆ ਹੈ। ਬੁੱਧਵਾਰ ਨੂੰ ਹੁਣ ਐੱਮ.ਆਈ-17 ਹੈਲੀਕਾਪਟਰ ਲਾਹੌਲ ਦੇ ਉਨ੍ਹਾਂ ਖੇਤਰਾਂ 'ਚ ਜਾਵੇਗਾ, ਜਿੱਥੇ ਸੁਰੰਗਾਂ ਦਾ ਨਿਰਮਾਣ ਹੋਵੇਗਾ। ਮਾਹਰਾਂ ਅਨੁਸਾਰ ਲੇਹ-ਲੱਦਾਖ ਪਹੁੰਚਣ ਦੇ ਲਈ ਫੌਜ ਹੁਣ ਇਸੇ ਸੜਕ ਦੀ ਜ਼ਿਆਦਾ ਵਰਤੋਂ ਕਰਨ ਜਾ ਰਹੀ ਹੈ।
ਦੱਸ ਦੇਈਏ ਕਿ ਮੰਗਲਵਾਰ ਨੂੰ ਦਿਨ ਭਰ ਹੈਲੀਕਾਪਟਰ ਭੁੰਤਰ ਅਤੇ ਨਗਵਾਈ ਦੇ ਨੇੜੇ ਘੁੰਮਦਾ ਰਿਹਾ। ਚੀਨ ਅਤੇ ਪਾਕਿਸਤਾਨ ਦੇ ਨੇੜੇ ਇਲਾਕਿਆਂ 'ਚ 12 ਮਹੀਨੇ ਆਵਾਜਾਈ ਸੁਚਾਰੂ ਰੱਖਣ ਲਈ ਕੇਂਦਰੀ ਸੜਕ ਅਤੇ ਆਵਾਜਾਈ ਮੰਤਰਾਲੇ ਨੇ ਇਹ ਕਵਾਇਦ ਸ਼ੁਰੂ ਕੀਤੀ ਹੈ। ਮੰਤਰਾਲੇ ਤਹਿਤ ਨੈਸ਼ਨਲ ਹਾਈਵੇਅ ਇਨਫ੍ਰਾਸਟਕਚਰ ਵਿਕਾਸ ਨਿਗਮ ਲਿਮਟਿਡ ਅਤੇ ਹਵਾਈ ਫੌਜ ਨੇ 3 ਸੁਰੰਗਾਂ ਲਈ ਭੂ-ਵਿਗਿਆਨਿਕ ਸਰਵੇਅ ਸ਼ੁਰੂ ਕੀਤਾ ਹੈ।
ਇਸ 'ਚ ਇੱਕ ਵਿਦੇਸ਼ੀ ਐਂਟੀਨੇ ਦੀ ਸਹਾਇਤਾ ਲਈ ਜਾ ਰਹੀ ਹੈ। ਮੰਗਲਵਾਰ ਨੂੰ ਸਫਲ ਟ੍ਰਾਈਲ ਤੋਂ ਬਾਅਦ ਹੁਣ ਹੈਲੀਕਾਪਟਰ ਬੁੱਧਵਾਰ ਨੂੰ ਲਾਹੌਲ ਘਾਟੀ 'ਚ ਸਰਵੇਅ ਕਰੇਗਾ। ਏਅਰਪੋਰਟ ਅਥਾਰਿਟੀ ਆਫ ਇੰਡੀਆ ਕੁੱਲੂ-ਮਨਾਲੀ ਏਅਰਪੋਰਟ ਦੇ ਡਾਇਰੈਕਟਰ ਨੀਰਜ ਕੁਮਾਰ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਇਸ ਸਰਵੇਅ 'ਚ ਸੁਰੰਗਾਂ ਨੂੰ ਭੂ ਵਿਗਿਆਨਿਕ ਸਰਵੇਅ ਲਈ ਕੁੱਲੂ-ਮਨਾਲੀ ਹਵਾਈ ਅੱਡੇ ਦੀ ਇਕ ਟੀਮ ਹਵਾਈ ਫੌਜ ਦਾ ਸਹਿਯੋਗ ਕਰ ਰਹੀ ਹੈ। ਉਨ੍ਹਾਂ ਦਾ ਇਸ ਤਰ੍ਹਾਂ ਦਾ ਸਰਵੇਅ ਪਹਿਲੀ ਵਾਰ ਭਾਰਤ 'ਚ ਕੀਤਾ ਜਾ ਰਿਹਾ ਹੈ।
ਇਸਰੋ ਦੀ ਪੁਲਾੜ 'ਚ ਇਕ ਹੋਰ ਪੁਲਾਂਘ, ਰਾਡਾਰ ਇਮੇਜਿੰਗ ਸੈਟੇਲਾਈਟ ਲਾਂਚ
NEXT STORY